ਨੌਕਰਰਾਣੀ ਕਾਰਨ ਪੂਰੇ ਟੱਬਰ ਦਾ ਹੋਇਆ ਲੀਵਰ ਖ਼ਰਾਬ, ਫਿਰ CCTV ''ਚ ਖੁੱਲ੍ਹਿਆ ਸਾਰਾ ਰਾਜ਼

Wednesday, Oct 16, 2024 - 11:36 AM (IST)

ਗਾਜ਼ੀਆਬਾਦ- ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਕਰਰਾਣੀ ਵਲੋਂ ਇੰਨਾ ਘਿਨਾਉਣਾ ਕੰਮ ਕੀਤਾ ਗਿਆ ਕਿ ਸਾਰਾ ਪਰਿਵਾਰ ਬੀਮਾਰ ਹੋ ਗਿਆ। ਇਸ ਘਿਨਾਉਣੇ ਕੰਮ ਦਾ ਖ਼ੁਲਾਸਾ ਹੋਇਆ, ਜਦੋਂ ਮਾਲਕ ਨੇ ਆਪਣੀ ਰਸੋਈ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ, ਜਿਸ 'ਚ ਇਹ ਕਰਤੂਤ ਕੈਦ ਹੋ ਗਈ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਬੀਤੇ 8 ਸਾਲਾਂ ਤੋਂ ਇਕ ਨੌਕਰਰਾਣੀ ਕੰਮ ਕਰ ਰਹੀ ਸੀ। ਉਹ ਮਾਲਕ ਦੇ ਪਰਿਵਾਰ ਲਈ ਜੋ ਖਾਣਾ ਬਣਾਉਂਦੀ ਸੀ, ਉਸ 'ਚ ਪਿਸ਼ਾਬ ਮਿਲਾ ਦਿੰਦੀ ਸੀ। ਜਿਸ ਕਾਰਨ ਪੂਰਾ ਪਰਿਵਾਰ ਬੀਮਾਰ ਹੋ ਗਿਆ। ਗਾਜ਼ੀਆਬਾਦ ਦੇ ਥਾਣਾ ਕ੍ਰਾਸਿੰਗ ਰਿਪਬਲਿਕ ਖੇਤਰ ਦੀ ਇਕ ਸੋਸਾਇਟੀ 'ਚ ਰਹਿਣ ਵਾਲੇ ਇਕ ਰਿਅਲ ਐਸਟੇਟ ਕਾਰੋਬਾਰੀ  ਅਤੇ ਉਸ ਦਾ ਪਰਿਵਾਰ ਬੀਤੇ ਕੁਝ ਮਹੀਨਿਆਂ ਤੋਂ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ ਸੀ। ਪਰਿਵਾਰ ਦੇ ਲੋਕ ਪੇਟ ਅਤੇ ਲੀਵਰ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਸਨ। ਸ਼ੁਰੂ 'ਚ ਪਰਿਵਾਰ ਨੇ ਇਸ ਨੂੰ ਆਮ ਇਨਫੈਕਸ਼ਨ ਸਮਝ ਕੇ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ। 

ਜਦੋਂ ਸਿਹਤ ਲਗਾਤਾਰ ਵਿਗੜਦੀ ਗਈ ਤਾਂ ਉਨ੍ਹਾਂ ਨੂੰ ਖਾਣੇ 'ਚ ਕਿਸੇ ਗੜਬੜੀ ਦਾ ਖ਼ਦਸ਼ਾ ਹੋਇਆ। ਇਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਆਪਣੀ ਰਸੋਈ ਅਤੇ ਹੋਰ ਹਿੱਸਿਆਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਤਾਂ ਕਿ ਖਾਣੇ ਦੀਆਂ ਤਿਆਰੀਆਂ 'ਤੇ ਨਜ਼ਰ ਰੱਖੀ ਜਾ ਸਕੇ। ਇਸ ਤੋਂ ਬਾਅਦ ਸੀ.ਸੀ.ਟੀ.ਵੀ. ਫੁਟੇਜ 'ਚ ਜੋ ਦਿੱਸਿਆ, ਉਹ ਬੇਹੱਦ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਸੀ। ਘਰ 'ਚ ਕੰਮ ਕਰਨ ਵਾਲੀ ਘਰੇਲੂ ਸਹਾਇਕ ਰੀਨਾ ਖਾਣਾ ਬਣਾਉਣ ਸਮੇਂ ਉਸ 'ਚ ਪਿਸ਼ਾਬ ਮਿਲਾ ਰਹੀ ਸੀ। ਇਹ ਘਿਨਾਉਣਾ ਕੰਮ ਦੇਖ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਪੀੜਤ ਪਰਿਵਾਰ ਵਲੋਂ ਕੀਤੀ ਗਈ ਸ਼ਿਕਾਇਤ 'ਚ ਦੋਸ਼ ਹੈ ਕਿ ਨੌਕਰਰਾਣੀ ਉਨ੍ਹਾਂ ਦੇ ਇੱਥੇ ਬੀਤੇ 8 ਸਾਲਾਂ ਤੋਂ ਕੰਮ ਕਰ ਰਹੀ ਸੀ। ਲੰਬੇ ਸਮੇਂ ਉਸ ਵਲੋਂ ਅਜਿਹਾ ਘਿਨਾਉਣਾ ਕੰਮ ਕੀਤਾ ਜਾ ਰਿਹਾ ਸੀ। ਥਾਣੇ 'ਚ ਦਰਜ ਐੱਫ.ਆਈ.ਆਰ. 'ਚ ਕਿਹਾ ਗਿਆ ਕਿ ਕੁਝ ਮਹੀਨਿਆਂ ਤੋਂ ਪਰਿਵਾਰ ਦੇ ਲੋਕ ਲੀਵਰ ਦੀ ਬੀਮਾਰੀ ਨਾਲ ਪੀੜਤ ਹੋਣ ਲੱਗੇ। ਸ਼ੁਰੂ 'ਚ ਇਨਫੈਕਸ਼ਨ ਸਮਝ ਕੇ ਡਾਕਟਰ ਨੂੰ ਦਿਖਾਇਆ ਪਰ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਕੁਝ ਸਮੇਂ ਪਹਿਲਾਂ ਘਰ ਅਤੇ ਰਸੋਈ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ, ਜਿਸ ਦੀ ਫੁਟੇਜ 'ਚ ਨੌਕਰਰਾਣੀ ਰਸੋਈ ਦੇ ਅੰਦਰ ਖਾਣੇ 'ਚ ਪਿਸ਼ਾਬ ਨੂੰ ਇਕ ਭਾਂਡੇ 'ਚ ਕਰ ਕੇ ਖਾਣਾ ਬਣਾਉਂਦੀ ਨਜ਼ਰ ਆਈ। ਦੋਸ਼ੀ ਕੰਮ ਵਾਲੀ ਰੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News