ਟੀਚਰ ਸਣੇ ਪੂਰੇ ਪਰਿਵਾਰ ਦਾ ਕਤਲ ਕਰਨ ਵਾਲਾ ਦੋਸ਼ੀ ਪੁਲਸ ਮੁਕਾਬਲੇ ''ਚ ਜ਼ਖ਼ਮੀ
Saturday, Oct 05, 2024 - 10:13 AM (IST)
ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਇਕ ਦਲਿਤ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਦੋਸ਼ੀ ਸ਼ਨੀਵਾਰ ਤੜਕੇ ਪੁਲਸ ਨਾਲ ਮੁਕਾਬਲੇ 'ਚ ਪੈਰ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਹੋਈ ਜਦੋਂ ਸ਼ਿਵਰਤਨਗੰਜ ਥਾਣੇ ਦੇ ਸਬ ਇੰਸਪੈਕਟਰ ਮਦਨ ਕੁਮਾਰ ਸਿੰਘ ਨਹਿਰ ਪੱਟੜੀ ਕੋਲ ਮਿਲੀ ਪਿਸਤੌਲ ਨੂੰ ਆਪਣੇ ਕਬਜ਼ੇ 'ਚ ਲੈ ਰਹੇ ਸਨ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਸਿੰਘ ਪਿਸਤੌਲ ਅਤੇ ਉਸ ਦੀ ਮੈਗਜ਼ੀਨ ਦਾ ਨਿਰੀਖਣ ਕਰ ਰਹੇ ਸਨ, ਉਦੋਂ ਦੋਸ਼ੀ ਚੰਦਨ ਵਰਮਾ ਨੇ ਸਿੰਘ ਦੀ ਪਿਸਤੌਲ ਖੋਹ ਲਈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਵੱਡੀ ਘਟਨਾ: ਅਧਿਆਪਕ ਜੋੜੇ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਬੱਚਿਆਂ ਨੂੰ ਵੀ ਨਹੀਂ ਬਖਸ਼ਿਆ
ਬਿਆਨ 'ਚ ਕਿਹਾ ਗਿਆ ਕਿ ਇਸ 'ਤੇ ਪੁਲਸ ਇੰਸਪੈਕਟਰ ਸਚਿਦਾਨੰਦ ਰਾਏ ਨੇ ਬਚਾਅ 'ਚ ਗੋਲੀ ਚਲਾਈ, ਜੋ ਵਰਮਾ ਦੇ ਖੱਬੇ ਪੈਰ 'ਚ ਲੱਗੀ। ਦੋਸ਼ੀ ਚੰਦਨ ਵਰਮਾ ਨੂੰ ਸ਼ੁੱਕਰਵਾਰ ਰਾਤ ਨੋਇਡਾ 'ਚ ਇਕ ਟੋਲ ਪਲਾਜ਼ਾ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਦਿੱਲੀ ਦੌੜਨ ਦੀ ਫਿਰਾਕ 'ਚ ਸੀ। ਸਰਕਾਰੀ ਸਕੂਲ ਦੇ ਅਧਿਆਪਕ ਸੁਨੀਲ ਕੁਮਾਰ (35), ਪਤਨੀ ਪੂਨਮ (32) ਅਤੇ ਉਨ੍ਹਾਂ ਦੀਆਂ 2 ਧੀਆਂ ਦ੍ਰਿਸ਼ਟੀ (6) ਅਤੇ ਸੁਨੀ (1) ਦੀ ਅਮੇਠੀ ਦੇ ਅਹੋਰਵਾ ਭਵਾਨੀ ਇਲਾਕੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੂਨਮ ਨੇ ਵਰਮਾ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਉਸ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਸ ਨੇ ਵਾਰਦਾਤ 'ਚ ਇਸਤੇਮਾਲ ਇਕ ਦੇਸੀ ਪਿਸਤੌਲ ਅਤੇ ਇਕ ਕਾਲੇ ਰੰਗ ਦੀ 'ਐਨਫੀਲਡ ਬੁਲੇਟ' ਜ਼ਬਤ ਕਰ ਲਈ ਹੈ। ਵਰਮਾ ਨੂੰ ਇਲਾਜ ਲਈ ਸਿਹਤ ਕੇਂਦਰ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8