ਕੈਂਸਰ ਕਾਰਨ ਹਿਨਾ ਖ਼ਾਨ ਦਾ ਹੋਇਆ ਬੁਰਾ ਹਾਲ, ਖੜ੍ਹਨਾ ਵੀ ਹੋਇਆ ਔਖਾ

Tuesday, Oct 08, 2024 - 03:15 PM (IST)

ਕੈਂਸਰ ਕਾਰਨ ਹਿਨਾ ਖ਼ਾਨ ਦਾ ਹੋਇਆ ਬੁਰਾ ਹਾਲ, ਖੜ੍ਹਨਾ ਵੀ ਹੋਇਆ ਔਖਾ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਕੰਮ 'ਤੇ ਵੀ ਫੋਕਸ ਕਰ ਰਹੀ ਹੈ। ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਆਪਣੇ ਬੀਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਜ਼ ਵੀ ਉਸ ਕੋਲ ਖੜ੍ਹੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਦੱਸ ਦੇਈਏ ਕਿ ਹਿਨਾ ਖ਼ਾਨ ਵੀ ਬੜੇ ਹੀ ਪਿਆਰ ਨਾਲ ਇਨ੍ਹਾਂ ਫੀਮੇਲ ਫੈਨਜ਼ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਹਿਨਾ ਖ਼ਾਨ ਨੇ ਲਿਖਿਆ, ''ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਇਸ ਦਰਦ ਕਾਰਨ ਮੈਂ ਕੁਝ ਮਿੰਟਾਂ ਤੱਕ ਵੀ ਖੜ੍ਹੀ ਨਹੀਂ ਰਹਿ ਸਕਦੀ। ਇਹ ਇੱਕ ਈਵੈਂਟ ਸੀ, ਜਿਸ ਨਾਲ ਮੈਂ ਬੀਮਾਰ ਹੋਣ ਤੋਂ ਪਹਿਲਾਂ ਇਕਰਾਰਨਾਮਾ ਕੀਤਾ ਸੀ। ਆਪਣੀ ਬੀਮਾਰੀ ਨੂੰ ਵੇਖਦੇ ਹੋਏ ਮੈਂ ਇਸ ਐਗਰੀਮੈਂਟ ਨੂੰ ਰੱਦ ਕਰਨਾ ਚਾਹੁੰਦੀ ਸੀ ਅਤੇ ਇਸ ਈਵੈਂਟ ਲਈ ਸਟੇਜ 'ਤੇ ਮੈਂ ਇੱਕ ਤੋਂ ਅੱਧੇ ਘੰਟੇ ਤੱਕ ਖੜ੍ਹੇ ਰਹਿਣਾ ਸੀ। ਮੈਂ ਬਹੁਤ ਘਬਰਾਈ ਹੋਈ ਸੀ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਮੈਂ ਇਹ ਕਰ ਸਕਾਂਗੀ ਜਾਂ ਨਹੀਂ ਪਰ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਮੈਨੂੰ ਬਹੁਤ ਤਾਕਤ ਦਿੱਤੀ ਅਤੇ ਮੈਂ ਇਸ ਨੂੰ ਕਰਨ 'ਚ ਕਾਮਯਾਬ ਰਹੀ।''  

PunjabKesari

ਇਹ ਖ਼ਬਰ ਵੀ ਪੜ੍ਹੋ  - ਮੁੜ ਕਸੂਤੀ ਫਸੀ ਕੰਗਨਾ ਰਣੌਤ, ਜਾਰੀ ਹੋ ਗਿਆ ਨੋਟਿਸ

ਦੱਸਣਯੋਗ ਹੈ ਕਿ ਹਾਲ ਹੀ 'ਚ ਹਿਨਾ ਖ਼ਾਨ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਮੰਗਲਵਾਰ 1 ਅਕਤੂਬਰ ਨੂੰ ਇੱਕ ਫੈਸ਼ਨ ਸ਼ੋਅ ਦੀ ਮੇਜ਼ਬਾਨੀ ਕੀਤੀ। ਇਹ ਪ੍ਰੋਗਰਾਮ ‘ਨਮੋ ਭਾਰਤ: ਵਾਕ ਫਾਰ ਕਰੇਜ, ਵਾਕ ਫਾਰ ਸਰਵਿਸ ਐਂਡ ਵਾਕ ਫਾਰ ਹੈਰੀਟੇਜ’ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੀ। ਜਿਸ 'ਚ ਹਿਨਾ ਖਾਨ ਨੇ ਵੀ ਸ਼ਿਰਕਤ ਕੀਤੀ ਅਤੇ ਰੈਂਪ ਵਾਕ ਵੀ ਕੀਤੀ। ਉਨ੍ਹਾਂ ਤੋਂ ਇਲਾਵਾ ਕੈਂਸਰ ਸਰਵਾਈਵਰ ਸੋਨਾਲੀ ਬੇਂਦਰੇ, ਹਿਨਾ ਖਾਨ, ਤਾਹਿਰਾ ਕਸ਼ਯਪ, ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਨੇ ਇਸ 'ਚ ਹਿੱਸਾ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News