ਇੰਦੌਰ ਵਿਚ ਲਿਫਟ ਡਿੱਗੀ, ਸੁਰੱਖਿਅਤ ਬਚੇ ਕਮਲਨਾਥ ਦਾ ਟਵੀਟ- ''ਜੈ ਹਨੂੰਮਾਨ''

Monday, Feb 22, 2021 - 12:48 AM (IST)

ਇੰਦੌਰ ਵਿਚ ਲਿਫਟ ਡਿੱਗੀ, ਸੁਰੱਖਿਅਤ ਬਚੇ ਕਮਲਨਾਥ ਦਾ ਟਵੀਟ- ''ਜੈ ਹਨੂੰਮਾਨ''

ਇੰਦੌਰ (ਭਾਸ਼ਾ)- ਇੰਦੌਰ ਵਿਚ ਨਵੇਂ ਬਣੇ ਇਕ ਪ੍ਰਾਈਵੇਟ ਹਸਪਤਾਲ ਦੀ ਲਿਫਟ ਵਿਚ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਣ ਐਤਵਾਰ ਸ਼ਾਮ ਇਹ ਲਿਫਟ 10 ਫੁੱਟ ਹੇਠਾਂ ਆ ਡਿੱਗੀ। ਹਸਪਤਾਲ ਦੇ ਪ੍ਰਬੰਧਕਾਂ ਮੁਤਾਬਕ ਘਟਨਾ ਸਮੇਂ ਲਿਫਟ ਵਿਚ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਨਾਥ ਸਮੇਤ 13 ਤੋਂ 14 ਵਿਅਕਤੀ ਮੌਜੂਦ ਸਨ। ਸਭ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਮਲਨਾਥ ਨਾਲ ਫੋਨ 'ਤੇ ਗੱਲਬਾਤ ਕਰਨ ਪਿੱਛੋਂ ਜ਼ਿਲਾ ਪ੍ਰਸ਼ਾਸਨ ਨੂੰ ਸਾਰੀ ਘਟਨਾ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। 

PunjabKesari
ਇਸ ਦੌਰਾਨ ਕਮਲਨਾਥ ਨੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭੋਪਾਲ ਪਰਤਣ ਸਮੇਂ ਦੀ ਇਕ ਤਸਵੀਰ ਟਵੀਟ ਕੀਤੀ। ਇਸ ਵਿਚ ਉਹ ਸੂਬੇ ਦੇ ਉਨ੍ਹਾਂ ਦੋ ਸਾਬਕਾ ਮੰਤਰੀਆਂ ਸੱਜਣ ਸਿੰਘ ਵਰਮਾ ਅਤੇ ਜੀਤੂ ਪਟਵਾਰੀ ਨਾਲ ਹਵਾਈ ਜਹਾਜ਼ ਦੇ ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ ਜੋ ਘਟਨਾ ਸਮੇਂ ਉਨ੍ਹਾਂ ਨਾਲ ਲਿਫਟ ਵਿਚ ਮੌਜੂਦ ਸਨ। ਖੁਦ ਨੂੰ ਅਕਸਰ ਹਨੂੰਮਾਨ ਦਾ ਭਗਤ ਦੱਸਣ ਵਾਲੇ ਕਮਲਨਾਥ ਨੇ ਟਵੀਟ ਕੀਤਾ, 'ਹਨੂੰਮਾਨ ਜੀ ਦੀ ਕਿਰਪਾ ਹਮੇਸ਼ਾ ਤੋਂ ਰਹੀ ਹੈ। ਜੈ ਹਨੂੰਮਾਨ'

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News