ਪੂਰਬੀ ਲੱਦਾਖ ਵਿਵਾਦ ਨੇ ਭਾਰਤ ਨੂੰ ਭਵਿੱਖ ਤੋਂ ਮਿਲੀਆਂ ਚੁਣੌਤੀਆਂ ਨੂੰ ਸਿਰਫ ਵਧਾਇਆ : ਨਰਵਣੇ

Thursday, Feb 11, 2021 - 09:49 PM (IST)

ਨਵੀਂ ਦਿੱਲੀ (ਭਾਸ਼ਾ) - ਜ਼ਮੀਨੀ ਫੌਜ ਦੇ ਮੁਖੀ ਐੱਮ. ਐੱਮ. ਨਰਵਣੇ ਨੇ ਕਿਹਾ ਕਿ ਪੂਰਬੀ ਲੱਦਾਖ ਵਿਵਾਦ ਨੇ ਸਾਡੀ ਖੇਤਰੀ ਅਖੰਡਤਾ ਅਤੇ ਹਕੂਮਤ ਦੀ ਰੱਖਿਆ ਕਰਨ ਵਿਚ ਭਾਰਤ ਸਾਹਮਣੇ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਵਿੱਖ ਵਿਚ ਮਿਲੀਆਂ ਚੁਣੌਤੀਆਂ ਵਿਚ ਸਿਰਫ ਵਾਧਾ ਹੀ ਹੋਇਆ ਹੈ। ਫੌਜ ਮੁਖੀ ਨੇ ਕਿਹਾ ਕਿ ਭਾਰਤੀ ਜ਼ਮੀਨੀ ਫੌਜ ਤਿਆਰੀ ਕਰਨਾ ਅਤੇ ਭਵਿੱਖ ਦੇ ਲਿਹਾਜ਼ ਨਾਲ ਖੁਦ ਨੂੰ ਅਨੁਕੂਲ ਬਣਾਉਣਾ ਜਾਰੀ ਰੱਖੇਗੀ। 
ਭਾਰਤ ਦੀਆਂ ਅਸ਼ਾਂਤ ਸਰਹੱਦਾਂ 'ਤੇ ਇਹ ਚੁਣੌਤੀਆਂ ਕਿਤੇ ਜ਼ਿਆਦਾ ਕਰੀਬੀ ਅਤੇ ਖਤਰਨਾਕ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਖਤਰਿਆਂ 'ਤੇ ਵਿਚਾਰ ਕਰਦੇ ਹੋਏ ਜ਼ਮੀਨੀ ਫੌਜ ਮਲਟੀ ਡੋਮੇਨ ਅਪ੍ਰੇਸ਼ੰਸ 'ਤੇ ਵੀ ਧਿਆਨ ਦੇ ਰਹੀ ਹੈ। ਉਨ੍ਹਾਂ ਮੁੱਖ ਫੌਜੀ ਵਿਦਵਾਨ ਮੰਡਲ (ਥਿੰਕ ਟੈਂਕ) ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵੱਲੋਂ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News