27 ਅਪ੍ਰੈਲ ਨੂੰ ਖੁੱਲ੍ਹਣਗੇ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ
Thursday, Jan 26, 2023 - 01:24 PM (IST)
ਚਮੋਲੀ (ਵਾਰਤਾ)- ਉੱਤਰਾਖੰਡ 'ਚ ਸਥਿਤ ਵਿਸ਼ਵ ਪ੍ਰਸਿੱਧ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ 27 ਅਪ੍ਰੈਲ ਦੀ ਸਵੇਰ 7.10 ਵਜੇ ਖੁੱਲ੍ਹਣਗੇ। ਟੇਹਰੀ ਰਾਜਦਰਬਾਰ ਨਰੇਂਦਰ ਨਗਰ 'ਚ ਵੀਰਵਾਰ ਨੂੰ ਬਸੰਤ ਪੰਚਮੀ ਦੇ ਸ਼ੁੱਭ ਮੌਕੇ 'ਤੇ ਆਯੋਜਿਤ ਧਾਰਮਿਕ ਸਮਾਰੋਹ 'ਚ ਵਿਧੀ ਵਿਧਾਨ ਨਾਲ ਕਿਵਾੜ ਖੁੱਲ੍ਹਣ ਦੀ ਤਾਰੀਖ਼ ਤੈਅ ਹੋਇਆ।
ਉਨ੍ਹਾਂ ਦੱਸਿਆ ਕਿ ਕਿਵਾੜ 27 ਅਪ੍ਰੈਲ ਸਵੇਰੇ 7.10 ਵਜੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਘੜਾ ਤੇਲ ਕਲਸ਼ ਯਾਤਰਾ ਲਈ 12 ਅਪ੍ਰੈਲ ਦੀ ਤਾਰੀਖ਼ ਤੈਅ ਹੋਈ ਹੈ। ਇਸ ਮੌਕੇ ਟਿਹਰੀ ਰਾਜਪਰਿਵਾਰ ਸਮੇਤ ਸ਼੍ਰੀ ਬਦਰੀ-ਕੇਦਾਰ ਮੰਦਰੀ ਕਮੇਟੀ, ਡਿਮਰੀ ਧਾਰਮਿਕ ਕੇਂਦਰੀ ਪੰਚਾਇਤ ਦੇ ਅਹੁਦਾ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ।