ਦਿੱਲੀ ਸਰਕਾਰ ਸ਼ਹਿਰ ਭਰ ''ਚ ਲਗਾਏਗੀ 500 ਤਿਰੰਗੇ, ਦੇਖਭਾਲ ਲਈ ਕਮੇਟੀਆਂ ਦਾ ਗਠਨ

Saturday, Jun 04, 2022 - 02:17 PM (IST)

ਦਿੱਲੀ ਸਰਕਾਰ ਸ਼ਹਿਰ ਭਰ ''ਚ ਲਗਾਏਗੀ 500 ਤਿਰੰਗੇ, ਦੇਖਭਾਲ ਲਈ ਕਮੇਟੀਆਂ ਦਾ ਗਠਨ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ 'ਦੇਸ਼ਭਗਤੀ ਬਜਟ' ਦੇ ਅਧੀਨ ਸ਼ਹਿਰ ਭਰ 'ਚ 500 ਤਿਰੰਗੇ ਲਗਾਏਗੀ, ਜਿਨ੍ਹਾਂ ਦੀ ਦੇਖਭਾਲ ਲਈ ਸਵੈ-ਸੇਵਕ ਆਧਾਰਤ ਕਮੇਟੀਆਂ ਬਣਾਈਆਂ ਗਈਆਂ ਹਨ। ਕੇਜਰੀਵਾਲ ਅਨੁਸਾਰ, ਹਰੇਕ ਤਿਰੰਗਾ ਸਨਮਾਨ ਕਮੇਟੀ ਆਪਣੇ ਨਾਲ 1000 ਯੂਥ ਸਵੈ-ਸੇਵਕਾਂ ਨੂੰ ਜੋੜੇਗੀ, ਜੋ ਸਮਾਜ ਕਲਿਆਣ ਨਾਲ ਜੁੜੇ ਕੰਮਾਂ ਲਈ ਵਚਨਬੱਧ ਹੋਣਗੇ। ਤਿਆਗਰਾਜ ਸਟੇਡੀਅਮ 'ਚ ਤਿਰੰਗਾ ਸਨਮਾਨ ਕਮੇਟੀ ਦੇ ਸਵੈ-ਸੇਵਕਾਂ ਨੂੰ ਸੰਬੋਧਨ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਮੁੱਖ ਮੰਤਰੀ ਨੇ ਕਿਹਾ,''ਦਿੱਲੀ 'ਚ 5 ਮੈਂਬਰੀ ਤਿਰੰਗਾ ਸਨਮਾਨ ਕਮੇਟੀ ਸੰਬੰਧਤ ਸਥਾਨ 'ਤੇ ਹਰੇਕ ਤਿਰੰਗੇ ਦੀ ਸਥਿਤੀ 'ਤੇ ਨਜ਼ਰ ਰੱਖੇਗੀ।

ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਨੇ ਹਵਾਈ ਅੱਡਿਆਂ ’ਚ ਮਾਸਕ ਨਾ ਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

ਤਿਰੰਗਾ ਸਨਮਾਨ ਕਮੇਟੀ ਪੀ.ਡਬਲਿਊ.ਡੀ. ਅਧਿਕਾਰੀਆਂ ਨੂੰ ਦਸੇਗੀ ਕਿ ਧੂੜ, ਤੂਫ਼ਾਨ ਜਾਂ ਪ੍ਰਦੂਸ਼ਣ  ਕਾਰਨ ਕਿਸੇ ਤਿਰੰਗੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਹੈ।'' ਕੇਜਰੀਵਾਲ ਨੇ ਕਿਹਾ ਕਿ ਇਹ ਕਮੇਟੀਆਂ ਆਪਣੇ-ਆਪਣੇ ਖੇਤਰ 'ਚ 1000 ਸਵੈ-ਸੇਵਕਾਂ ਨੂੰ ਜੋੜਨਗੀਆਂ, ਜੋ ਦੇਸ਼ ਦੀ ਸੇਵਾ ਅਤੇ ਸਮਾਜ ਕਲਿਆਣ ਦੀ ਦਿਸ਼ਾ 'ਚ ਕੰਮ ਕਰਨਗੇ। ਉਨ੍ਹਾਂ ਕਿਹਾ,''ਇਨ੍ਹਾਂ ਸਵੈ-ਸੇਵਕਾਂ ਨੂੰ 5 ਕਰਤੱਵ ਸੌਂਪੇ ਜਾਣਗੇ। ਉਨ੍ਹਾਂ ਦੇ ਖੇਤਰ 'ਚ ਕੋਈ ਵੀ ਭੁੱਖੇ ਢਿੱਡ ਨਾ ਸੋਵੇ, ਕੋਈ ਵੀ ਬੱਚਾ ਸਕੂਲ ਜਾਣ ਤੋਂ ਵਾਂਝਾ ਨਾ ਰਹੇ, ਲੋੜਵੰਦਾਂ ਨੂੰ ਮੈਡੀਕਲ ਮਦਦ ਯਕੀਨੀ ਕੀਤੀ ਜਾਵੇ, ਕੋਈ ਵੀ ਬੇਘਰ ਸੜਕਾਂ 'ਤੇ ਨਾ ਰਹੇ ਅਤੇ ਸੰਬੰਧਤ ਖੇਤਰਾਂ 'ਚ ਸਾਫ਼-ਸਫ਼ਾਈ ਹੋਵੇ।'' ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਫਿਲਹਾਲ ਵੱਖ-ਵੱਖ ਥਾਂਵਾਂ 'ਤੇ 200 ਤਿਰੰਗੇ ਲਗਾਏ ਜਾ ਚੁਕੇ ਹਨ ਅਤੇ 15 ਅਗਸਤ ਤੱਕ ਸਾਰੇ 500 ਤਿਰੰਗੇ ਲਗਾ ਦਿੱਤੇ ਜਾਣਗੇ। ਦਿੱਲੀ ਸਰਕਾਰ ਨੇ ਪਿਛਲੇ ਸਾਲ ਆਪਣੇ 'ਦੇਸ਼ਭਗਤੀ ਬਜਟ' ਦੇ ਅਧੀਨ ਪੂਰੇ ਸ਼ਹਿਰ 'ਚ 115 ਫੁੱਟ ਦੀ ਉਚਾਈ ਵਾਲੇ 500 ਤਿਰੰਗੇ ਲਗਾਉਣ ਦਾ ਐਲਾਨ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News