ਪੂਰੀ ਦੁਨੀਆ ''ਚ ਅੱਜ ਤੋਂ ਬਦਲ ਜਾਵੇਗੀ ਕਿਲੋਗ੍ਰਾਮ ਦੀ ਪਰਿਭਾਸ਼ਾ

05/20/2019 2:23:41 PM

ਮੁੰਬਈ — 20 ਮਈ 2019 ਯਾਨੀ ਕਿ ਅੱਜ ਤੋਂ ਪੂਰੀ ਦੁਨੀਆ ਵਿਚ ਕਿਲੋਗ੍ਰਾਮ ਦੀ ਪਰਿਭਾਸ਼ਾ ਬਦਲ ਗਈ ਹੈ। ਵਰਲਡ ਮੈਟਰੋਲਾਜੀ ਡੇਅ ਦੇ ਦਿਨ ਤੋਂ ਇਹ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਕਿਲੋਗ੍ਰਾਮ ਨੂੰ ਪਲੈਟਿਨਮ ਨਾਲ ਬਣੇ ਸਿਲੰਡਰ ਦੇ ਭਾਰ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਸੀ। ਇਸ ਸਿਲੰਡਰ ਨੂੰ ਲੀ ਗ੍ਰੈਂਡ ਕਿਹਾ ਜਾਂਦਾ ਸੀ।
ਅਜਿਹਾ ਇਕ ਸਿਲੰਡਰ ਪੈਰਿਸ 'ਚ ਇੰਟਰਨੈਸ਼ਨਲ ਬਿਓਰੋ ਆਫ ਵੇਟਸ ਐਂਡ ਮਇਅਰਜ਼ ਕੋਲ 1889 ਤੋਂ ਮੌਜੂਦ ਹੈ। ਪਿਛਲੇ ਸਾਲ ਨਵੰਬਰ ਵਿਚ ਵਿਗਿਆਨਿਕਾਂ ਨੇ ਕਿਲੋਗ੍ਰਾਮ ਦੀ ਪਰਿਭਾਸ਼ਾ ਬਦਲ ਦਿੱਤੀ ਸੀ। ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ਦੀ ਸਹਿਮਤੀ ਨਾਲ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕਿਲੋਗ੍ਰਾਮ ਦੀ ਪਰਿਭਾਸ਼ਾ 'ਤੇ ਮੁੜ ਵਿਚਾਰ ਲਈ ਫਰਾਂਸ ਵਿਚ ਵੇਟ ਐਂਡ ਮਇਅਰਜ਼ 'ਤੇ ਇਕ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਇਸ ਸੰਮੇਲਨ ਵਿਚ ਕਿਲੋਗ੍ਰਾਮ ਦੇ ਭਾਰ ਨੂੰ ਬਦਲਣ ਲਈ ਵੋਟਿੰਗ ਕੀਤੀ ਗਈ ਸੀ। ਇਸ ਤੋਂ ਬਾਅਦ ਕਿਲੋਗ੍ਰਾਮ ਦੀ ਪਰਿਭਾਸ਼ਾ 'ਚ ਬਦਲਾਅ ਦੇ ਫੈਸਲੇ 'ਤੇ ਮੁਹਰ ਲੱਗ ਗਈ ਸੀ।

ਆਮ ਲੋਕਾਂ 'ਤੇ ਨਹੀਂ ਪਵੇਗਾ ਇਸ ਦਾ ਅਸਰ

ਕਿਲੋਗ੍ਰਾਮ ਦੀ ਪਰਿਭਾਸ਼ਾ ਵਿਚ ਬਦਲਾਅ ਕਰਨ ਨਾਲ ਰੋਜ਼ਾਨਾ ਦੇ ਜੀਵਨ ਵਿਚ ਆਮ ਲੋਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਉਦਯੋਗ ਅਤੇ ਵਿਗਿਆਨ ਦੇ ਖੇਤਰ ਵਿਚ ਇਸ ਦੀ ਵਰਤੋਂ ਹੋਣ ਦੀ ਉਮੀਦ ਹੈ ਕਿਉਂਕਿ ਉਥੇ ਸਟੀਕ ਮਾਪ ਦੀ ਜ਼ਰੂਰਤ 'ਤੇ ਜ਼ੋਰ ਹੁੰਦਾ ਹੈ। ਕਿਲੋ ਅੰਤਰਰਾਸ਼ਟਰੀ ਮਾਤਰਾ ਪ੍ਰਣਾਲੀ ਦੇ ਸੱਤ ਮਿਆਰਾਂ ਵਿਚੋਂ ਇਕ ਹੈ।

ਕਿੰਬਲ ਜਾਂ ਵਾਟ ਬੈਲੇਂਸ ਦੀ ਹੋਵੇਗੀ ਵਰਤੋਂ

ਕਿਲੋਗ੍ਰਾਮ ਦੇ ਮਾਪ ਲਈ ਹੁਣ ਕਿੰਬਲ ਜਾਂ ਵਾਟ ਬੈਲੇਂਸ ਦੀ ਵਰਤੋਂ ਕੀਤੀ ਜਾਵੇਗੀ। ਇਹ ਕਵਾਂਟਮ ਫਿਜ਼ਿਕਸ ਨਾਲ ਸੰਬੰਧਿਤ ਹੈ। ਇਹ ਇਕ ਅਜਿਹਾ ਉਪਕਰਣ ਹੋਵੇਗਾ ਜਿਹੜਾ ਮਕੈਨਿਕਲ ਅਤੇ ਚੁੰਬਕੀ ਬਿਜਲੀ ਊਰਜਾ ਦੀ ਵਰਤੋਂ ਕਰਕੇ ਸਟੀਕ ਗਣਨਾ ਕਰੇਗਾ।

ਅਜਿਹਾ ਹੋਣ 'ਤੇ ਹੁਣ ਕਿਲੋਗ੍ਰਾਮ ਦੀ ਪਰਿਭਾਸ਼ਾ ਨੂੰ ਬਦਲਿਆ ਜਾ ਸਕੇਗਾ ਅਤੇ ਨਾ ਹੀ ਇਸਨੂੰ ਕੋਈ ਨੁਕਸਾਨ ਪਹੁੰਚਾਇਆ ਜਾ ਸਕੇਗਾ। ਇਹ ਦੁਨੀਆ ਭਰ ਦੇ ਵਿਗਿਆਨਕਾਂ ਨੂੰ ਇਕ ਕਿਲੋ ਦੇ ਸਟੀਕ ਮਾਪ ਦੱਸਣ ਲਈ ਸਹੀ ਸਾਬਤ ਹੋਵੇਗਾ। ਹੁਣ ਫਲੈਂਕਸ ਕਾਨਸਟੈਂਟ ਨਾਲ ਕਿਲੋ ਦਾ ਮਾਪ ਹੋਵੇਗਾ। ਇਹ ਇਕ ਗਣਿਤਕ ਮਾਤਰਾ ਹੈ। ਇਸ ਸੰਬੰਧ ਵਿਚ ਬ੍ਰਿਟੇਨ ਦੇ ਨੈਸ਼ਨਲ ਸਟੈਂਡਰਡ ਲੈਬੋਰਟਰੀ ਦੇ ਰਿਸਰਚ ਡਾਇਰੈਕਟਰ ਟੀ.ਜੈਨਸੇਨ ਨੇ ਕਿਹਾ ਸੀ ਕਿ ਵਿਗਿਆਨਕ ਜਗਤ ਵਿਚ ਐਸ.ਆਈ. ਨੂੰ ਮੁੜ ਪਰਿਭਾਸ਼ਿਤ ਕਰਨਾ ਇਕ ਯਾਦਗਾਰ ਪਲ ਹੈ।


Related News