ਮ੍ਰਿਤ ਲੜਕੇ ਨੂੰ ਕਰਨਾ ਸੀ ਜ਼ਿੰਦਾ, ਫਾਦਰ ਬਣਾਉਂਦਾ ਰਿਹਾ ਬੇਵਕੂਫ

Sunday, Nov 12, 2017 - 04:02 PM (IST)

ਮ੍ਰਿਤ ਲੜਕੇ ਨੂੰ ਕਰਨਾ ਸੀ ਜ਼ਿੰਦਾ, ਫਾਦਰ ਬਣਾਉਂਦਾ ਰਿਹਾ ਬੇਵਕੂਫ

ਠਾਣੇ— ਇਕ ਮ੍ਰਿਤ ਲੜਕੇ ਨੂੰ ਪਰਿਵਾਰ ਵਾਲਿਆਂ ਨੇ 10 ਦਿਨਾਂ ਤੱਕ ਇਸ ਲਈ ਨਹੀਂ ਦਫਨਾਇਆ, ਕਿਉਂਕਿ ਉਸ ਨੂੰ ਜ਼ਿੰਦਾ ਕਰਨਾ ਸੀ। ਹੱਦ ਤਾਂ ਉਦੋਂ ਹੋ ਗਈ, ਜਦੋਂ 10 ਦਿਨਾਂ ਬਾਅਦ ਵੀ ਚਰਚ ਦਾ ਫਾਦਰ ਉਸ ਮ੍ਰਿਤ ਲੜਕੇ ਦੇ ਸਰੀਰ 'ਚ ਜਾਨ ਫੂਕਣ ਦੀ ਗੱਲ ਕਹਿ ਕੇ ਬੇਵਕੂਫ ਬਣਾਉਂਦਾ ਰਿਹਾ।
ਨਾਗਪਾੜਾ ਕੰਪਲੈਕਸ 'ਚ ਰਹਿਣ ਵਾਲੇ ਨੇਹਿਵਸ ਪਰਿਵਾਰ ਦੇ 17 ਸਾਲਾ ਬੇਟੇ ਦੀ 27 ਅਕਤੂਬਰ ਨੂੰ ਕੈਂਸਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਨਾਗਪਾੜਾ ਚਰਚ ਦੇ ਫਾਦਰ ਨੂੰ ਲੱਗਾ ਕਿ ਕੁਝ ਮੰਤਰਾਂ ਅਤੇ ਜੀਸਸ ਕ੍ਰਾਈਸਟ ਨਾਲ ਪ੍ਰਾਰਥਨਾ ਕਰਨ ਨਾਲ ਮ੍ਰਿਤ ਬੱਚਾ ਮਿਸ਼ਾਖ ਨੇਵਿਹਸ (17) ਫਿਰ ਤੋਂ ਜ਼ਿੰਦਾ ਹੋ ਜਾਵੇਗਾ। ਅੰਧ ਸ਼ਰਧਾ 'ਚ ਵਿਸ਼ਵਾਸ ਰੱਖਣ ਵਾਲੇ ਪਰਿਵਾਰ ਨੇ ਲਾਸ਼ ਨਾਗਪਾੜਾ ਸਥਿਤ ਆਪਣੇ ਘਰ 'ਚ ਰੱਖ ਛੱਡਿਆ, ਜਿੱਥੇ ਪਰਿਵਾਰ ਵਾਲੇ ਅਤੇ ਚਰਚ ਦਾ ਫਾਦਰ ਜੀਸਸ ਨੂੰ ਪ੍ਰਾਰਥਨਾ ਕਰਦੇ ਰਹੇ। ਹੌਲੀ-ਹੌਲੀ ਗੱਲ ਅੱਗ ਦੀ ਤਰ੍ਹਾਂ ਫੈਲਣ ਲੱਗੀ।
ਜਦੋਂ ਇਸ ਗੱਲ ਦੀ ਜਾਣਕਾਰੀ ਨਾਗਪਾੜਾ ਪੁਲਸ ਥਾਣੇ ਨੂੰ ਮਿਲੀ ਤਾਂ ਉਹ ਉਨ੍ਹਾਂ ਦੇ ਘਰ ਪੁੱਜੀ ਅਤੇ ਪਰਿਵਾਰ ਵਾਲਿਆਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ ਪਰ ਪੁਲਸ ਦੀ ਗੱਲ ਨਾ ਸੁਣ ਕੇ ਪਰਿਵਾਰ ਵਾਲੇ ਬੱਚੇ ਦੀ ਲਾਸ਼ 5 ਨਵੰਬਰ ਨੂੰ ਸਵੇਰੇ 5.30 ਵਜੇ ਅੰਬਰਨਾਥ ਸਥਿਤ ਜੀਸਸ ਫਾਰ ਆਲ ਨੈਸ਼ਨਸ ਚਰਚ 'ਚ ਲੈ ਆਏ। ਉੱਥੇ ਵੀ ਚਰਚ 'ਚ ਫਾਦਰ ਦੀ ਮਦਦ ਨਾਲ ਬੱਚੇ 'ਚ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਗਈ ਪਰ ਅੰਬਰਨਾਥ ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਸ ਨੇ ਚਰਚ 'ਚ ਜਾ ਕੇ ਕਾਰਵਾਈ ਨੂੰ ਰੋਕਿਆ ਅਤੇ ਇਸ ਗੱਲ ਦੀ ਜਾਣਕਾਰੀ ਨਾਗਪਾੜਾ ਪੁਲਸ ਥਾਣੇ 'ਚ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਚੋਰੀ ਨਾਲ ਲਾਸ਼ ਦਾ ਅੰਤਿਮ ਸੰਸਕਾਰ ਰਾਤੋ-ਰਾਤ ਕਰ ਦਿੱਤਾ। ਅੰਧ ਸ਼ਰਧਾ ਨੂੰ ਉਤਸ਼ਾਹ ਦੇਣ ਦੇ ਅਧੀਨ ਅੰਬਰਨਾਥ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News