ਸੜੇ ਅੰਗ ਅਤੇ ਅੱਧ ਸੜੀਆਂ ਲਾਸ਼ਾਂ ਇਕੱਠੀਆਂ ਕਰ ਕੀਤਾ ਅੰਤਿਮ ਸੰਸਕਾਰ, ਭਿਆਨਕ ਮੰਜ਼ਰ ਦੇਖ ਕੇ ਕੰਬੀ ਸਭ ਦੀ ਰੂਹ

06/09/2017 11:51:15 AM

ਭੋਪਾਲ — ਖੁਸ਼ੀ ਸਮੇਂ ਲੋਕ ਲੱਖਾਂ ਦੇ ਪਟਾਕੇ ਚਲਾਉਂਦੇ ਹਨ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਪਰ ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਨ੍ਹਾਂ ਪਟਾਕਿਆਂ ਨੂੰ ਬਣਾਉਣ ਲਈ ਕਈ ਗਰੀਬ ਲੋਕ ਆਪਣੀ ਜ਼ਿੰਦਗੀ ਦਾਅ 'ਤੇ ਲਗਾਉਂਦੇ ਹਨ। ਅਜਿਹਾ ਹੀ ਮੰਜ਼ਰ ਦੇਖਣ ਨੂੰ ਮਿਲਿਆ ਭੋਪਾਲ 'ਚ।

 

PunjabKesari


ਬੁੱਧਵਾਰ ਨੂੰ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਵੀਰਵਾਰ ਨੂੰ ਇਕੋ ਵਾਰ ਹੋਏ 24 ਲੋਕਾਂ ਦੇ ਅੰਤਿਮ ਸੰਸਕਾਰ ਦਾ ਮੰਜ਼ਰ ਦੇਖ ਕੇ ਪਿੰਡ ਦਾ ਹਰ ਇਨਸਾਨ ਰੋ ਰਿਹਾ ਸੀ। ਰੂਹ ਨੂੰ ਕੰਬਾ ਦੇਣ ਵਾਲਾ ਇਹ ਮੰਜਰ ਇੰਨਾ ਭਿਆਨਕ ਸੀ ਕਿ ਇਹ ਦ੍ਰਿਸ਼ ਦੇਖਣ ਤੋਂ ਬਾਅਦ ਸਾਰੇ ਪਿੰਡ ਦੇ ਕਿਸੇ ਵੀ ਘਰ ਚੁੱਲਾ ਨਹੀਂ ਬਲਿਆ। ਕਰਮਚਾਰੀਆਂ ਦੇ ਅੰਤਿਮ ਸੰਸਕਾਰ 'ਚ ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਗੌਰੀਸ਼ੰਕਰ ਬਿਸੇਨ, ਸੰਸਦੀ ਮੈਂਬਰ ਬੋਧ ਸਿੰਘ ਭਗਤ, ਕਲੈਕਟਰ ਭਰਤ ਯਾਦਵ ਸਮੇਤ ਵੱਡੀ ਗਿਣਤੀ 'ਚ ਪਿੰਡ ਦੇ ਲੋਕ ਸ਼ਾਮਲ ਹੋਏ। ਬੁੱਧਵਾਰ ਨੂੰ ਬਾਲਾਘਾਟ ਤੋਂ 8 ਕਿਲੋਮੀਟਰ ਦੂਰ ਖੈਰੀ 'ਚ ਇਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ 25 ਲੋਕ ਜ਼ਿੰਦਾ ਸੜ ਗਏ ਸਨ।

 

PunjabKesari


ਵੀਰਵਾਰ ਨੂੰ ਹੀਰਾਪੁਰ 'ਚ ਇਕੋ ਵਾਰ 24 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲਾਸ਼ਾ 500 ਮੀਟਰ ਤੱਕ ਦੇ ਘੇਰੇ 'ਚ ਖਿੱਲਰ ਗਈਆਂ। ਲਾਸ਼ਾ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਲਾਸ਼ਾ ਨੂੰ ਪਛਾਣਨਾ ਔਖਾ ਹੋਇਆ ਪਿਆ ਸੀ। ਲੋਕ ਪਾਗਲਾਂ ਦੀ ਤਰ੍ਹਾਂ ਆਪਣੇ ਪਰਿਵਾਰ ਵਾਲਿਆਂ ਨੂੰ ਲੱਭਦੇ ਫਿਰ ਰਹੇ ਸਨ। ਇਸ ਫੈਕਟਰੀ 'ਚ ਜ਼ਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਸਨ।
ਦਮਕਲ ਵਾਹਨ, ਪੁਲਸ ਕਰਮਚਾਰੀ ਅਤੇ ਪਿੰਡ ਵਾਲਿਆਂ ਨੇ ਮਿਲ ਕੇ ਅੱਗ 'ਤੇ ਕਾਬੂ ਕੀਤਾ ਅਤੇ ਅੱਧ ਸੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਅੱਧੀਆਂ ਸੜੀਆਂ ਲਾਸ਼ਾ ਕਾਰਨ ਕਿਸੇ ਦੇ ਵੀ ਪੂਰੇ ਸਰੀਰ ਦਾ ਪਤਾ ਨਾ ਲੱਗਾ ਅਤੇ ਨਾ ਹੀ ਲਾਸ਼ਾ ਦੀ ਗਿਣਤੀ ਦਾ ਪਤਾ ਲੱਗ ਸਕਿਆ। ਇਸ ਲਈ ਪ੍ਰਸ਼ਾਸਨ ਫੈਕਟਰੀ 'ਚ ਕੰਮ ਕਰਨ ਵਾਲਿਆਂ ਦੀ ਗਿਣਤੀ ਪਤਾ ਕਰਨ 'ਚ ਲੱਗਾ ਹੋਇਆ ਹੈ।


Related News