ਮੋਦੀ ਅੰਕਲ ਨਮਸਤੇ, ਮੇਰੇ ਘਰ ਦੇ ਪਿੱਛਿਓਂ ਮਗਰਮੱਛ ਕੱਢਵਾ ਦਿਓ ਪਲੀਜ਼!

03/25/2017 3:30:18 PM

ਨਵੀਂ ਦਿੱਲੀ— ਹਰਿਦੁਆਰ ਜ਼ਿਲੇ ਦੇ ਖਾਨਪੁਰ ਦੇ ਰਹਿਣ ਵਾਲੇ 11 ਸਾਲਾ ਮਯੰਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਘਰ ਦੇ ਪਿੱਛਿਓਂ ਮਗਰਮੱਛ ਕੱਢਵਾ ਦੇਣ। ਦਰਅਸਲ ਖਾਨਪੁਰ ਵਾਸੀ ਪ੍ਰਵੀਨ ਗੁਪਤਾ ਦੇ ਮਕਾਨ ਦੇ ਪਿੱਛੇ ਮੈਦਾਨ ਹੈ, ਜਿਸ ਕੋਲ ਇਕਵੱਡਾ ਤਾਲਾਬ ਹੈ। ਇਸੇ ਤਾਲਾਬ ''ਚ ਕਾਫੀ ਸਮੇਂ ਤੋਂ ਮਗਰਮੱਛ ਰਹਿ ਰਿਹਾ ਹੈ। ਇਸ ਮਗਰਮੱਛ ਦੇ ਡਰ ਕਾਰਨ ਬੱਚੇ ਮੈਦਾਨ ''ਚ ਖੱਡਣ ਵੀ ਨਹੀਂ ਜਾ ਪਾਉਂਦੇ। ਮਯੰਕ ਵੀ ਇਸ ਤੋਂ ਪਰੇਸ਼ਾਨ ਸੀ। ਕਈ ਵਾਰ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਕੋਈ ਹੱਲ ਨਾ ਹੁੰਦਾ ਦੇਖ 17 ਜਨਵਰੀ ਨੂੰ ਪ੍ਰਵੀਨ ਦੇ 11 ਸਾਲਾ ਬੇਟੇ ਮਯੰਕ ਨੇ ਚੁੱਪਚਾਪ ਨਾਲ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖ ਕੇ ਪੋਸਟ ਕਰ ਦਿੱਤੀ।
ਮਯੰਕ ਨੇ ਪੱਤਰ ''ਚ ਲਿਖਿਆ,''''ਮੋਦੀ ਅੰਕਲ ਨਮਸਤੇ, ਮੇਰੇ ਘਰ ਦੇ ਪਿੱਛੇ ਤਾਲਾਬ ''ਚ ਸਾਲਾਂ ਤੋਂ ਮਗਰਮੱਛ ਹੈ। ਉਸ ਕਾਰਨ ਮੈਂ ਪਿੱਛੇ ਦੇ ਮੈਦਾਨ ''ਚ ਖੇਡਣ ਨਹੀਂ ਜਾ ਪਾਉਂਦਾ ਹਾਂ। ਤੁਸੀਂ ਪਲੀਜ਼ ਉਸ ਨੂੰ ਕੱਢਵਾ ਦਿਓ। ਇਹ ਮਗਰਮੱਛ ਹਮੇਸ਼ਾ ਮੈਦਾਨ ''ਚ ਆ ਜਾਂਦਾ ਹੈ, ਜਿਸ ਕਾਰਨ ਲੋਕ ਬੱਚਿਆਂ ਨੂੰ ਮੈਦਾਨ ''ਚ ਖੇਡਣ ਨਹੀਂ ਭੇਜਦੇ। ਇਹੀ ਨਹੀਂ ਮਗਰਮੱਛ ਕਈ ਵਾਰ ਨਜ਼ਦੀਕ ਦੇ ਘਰਾਂ ਤੱਕ ਵੀ ਪੁੱਜ ਜਾਂਦਾ ਹੈ। ਮਗਰਮੱਛ ਨੇ ਲੰਬੇ ਸਮੇਂ ਤੋਂ ਇਸ ਤਾਲਾਬ ਨੂੰ ਆਪਣਾ ਆਰਾਮਘਰ ਬਣਾ ਰੱਖਿਆ ਹੈ। ਲੋਕਾਂ ਨੇ ਇਸ ਦੀ ਸ਼ਿਕਾਇਤ ਵੀ ਮਾਲ ਅਤੇ ਜੰਗਲਾਤ ਵਿਭਾਗ ਨੂੰ ਕੀਤੀ ਪਰ ਕਦੇ ਕੋਈ ਕਾਰਵਾਈ ਨਹੀਂ ਹੋਈ। ਚਿੱਠੀ ਤੋਂ ਬਾਅਦ ਪੀ.ਐੱਮ.ਓ. ਨੇ ਇਸ ''ਤੇ ਨੋਟਿਸ ਲਿਆ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ''ਚ ਹੜਕੰਪ ਮਚਿਆ ਹੋਇਆ ਹੈ। ਪੀ.ਐੱਮ.ਓ. ਦੇ ਨਿਰਦੇਸ਼ ''ਤੇ ਜੰਗਲਾਤ ਵਿਭਾਗ ਨੇ ਮਗਰਮੱਛ ਨੂੰ ਫੜ ਕੇ ਗੰਗਾ ''ਚ ਛੱਡਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮਯੰਕ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਸ ਨੇ ਧੰਨਵਾਦ ਮੋਦੀ ਅੰਕਲ ਕਹਿ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।


Disha

News Editor

Related News