''84 ਦੇ ਮਾਮਲੇ ''ਚ ਦੋਸ਼ੀ ਖੋਖਰ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਦਾ ਇਨਕਾਰ

Saturday, Feb 24, 2018 - 09:25 AM (IST)

''84 ਦੇ ਮਾਮਲੇ ''ਚ ਦੋਸ਼ੀ ਖੋਖਰ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਦਾ ਇਨਕਾਰ

ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਇਕ ਸਾਬਕਾ ਕਾਂਗਰਸੀ ਕੌਂਸਲਰ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਕਿਹਾ ਕਿ ਦੋਸ਼ੀ ਬਲਵਾਨ ਖੋਖਰ ਨੂੰ ਇਥੇ ਤਿਹਾੜ ਜੇਲ ਵਿਚ ਚੰਗੇ ਤੋਂ ਚੰਗਾ ਇਲਾਜ ਮਿਲ ਰਿਹਾ ਹੈ। ਅਦਾਲਤ ਦਾ ਹੁਕਮ ਅੰਤ੍ਰਿਮ ਜ਼ਮਾਨਤ ਦੀ ਖੋਖਰ ਦੀ ਪਟੀਸ਼ਨ 'ਤੇ ਆਇਆ। ਪਟੀਸ਼ਨ ਵਿਚ ਆਧਾਰ ਦੱਸਿਆ ਗਿਆ ਕਿ ਉਹ ਆਪਣੀ ਨੱਕ ਦੀ ਹੱਡੀ ਵਿਚ ਹੇਅਰਲਾਈਨ ਫ੍ਰੈਕਚਰ ਲਈ ਸਰ ਗੰਗਾ ਰਾਮ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੁੰਦਾ ਹੈ। ਖੋਖਰ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸਦਾ ਮੁਵੱਕਲ 17 ਦਸੰਬਰ 2017 ਨੂੰ ਜੇਲ ਵਿਚ ਡਿੱਗ ਗਿਆ ਸੀ ਅਤੇ ਉਸਨੂੰ ਸੱਟਾਂ ਲੱਗੀਆਂ ਸਨ।


Related News