ਦੇਸ਼ ਦੀ ਸਭ ਤੋਂ ਲੰਬੀ ਸੁਰੰਗ, ਹੁਣ ਬਰਫਬਾਰੀ ''ਚ ਵੀ ਰਹੇਗਾ ਕੰਮ ਜਾਰੀ

01/18/2017 5:28:15 PM

ਮਨਾਲੀ— 10 ਹਜ਼ਾਰ ਫੁੱਟ ਦੀ ਉਚਾਈ ''ਤੇ ਬਣ ਰਹੀ 8.8 ਕਿਲੋਮੀਟਰ ਲੰਬੀ ਦੇਸ਼ ਦੀ ਮਹੱਤਵਪੂਰਨ ਰੋਹਤਾਂਗ ਸੁਰੰਗ ਦਾ ਕੰਮ ਸਰਦੀਆਂ ''ਚ ਵੀ ਜ਼ਾਰੀ ਰਹੇਗਾ। ਰੋਹਤਾਂਗ ਟਨਲ ਦੀ ਖੁਦਾਈ ਦਾ ਕੰਮ 7600 ਮੀਟਰ ਪੂਰਾ ਹੋ ਗਿਆ ਹੈ। ਦੇਸ਼ ਨੂੰ ਸਮੇਂ ''ਤੇ ਸਮਰਪਤ ਕਰਨ ਦੇ ਚੱਲਦੇ ਬੀ.ਆਰ.ਓ ਰੋਹਤਾਂਗ ਸੁਰੰਗ ਪਰਿਯੋਜਨਾ ਨੇ ਇਸ ਵਾਰ ਬਰਫਬਾਰੀ ''ਚ ਵੀ ਕੰਮ ਨੂੰ ਅੰਜ਼ਾਮ ਦੇਣ ਦਾ ਫੈਸਲਾ ਕੀਤਾ ਹੈ। ਬਰਫਬਾਰੀ ਦੇ ਕਾਰਨ ਬੀ.ਆਰ.ਓ ਨੇ ਲਾਹੌਲ ਵੱਲ ਨਾਰਥ ਪੋਰਟਲ ''ਤੇ 5 ਮਹੀਨੇ ਲਈ ਕੰਮ ਬੰਦ ਕਰ ਦਿੱਤਾ ਹੈ ਪਰ ਮਨਾਲੀ ਵੱਲ ਸਾਊਥ ਪੋਰਟਲ ''ਚ ਕੰਮ ਜ਼ਾਰੀ ਰੱਖਿਆ ਹੈ। ਸਾਊਥ ਪੋਰਟਲ ''ਤੇ ਲੂਜ ਰਾਕ ਮੈਟੀਰੀਅਲ ਆਉਣ ਨਾਲ ਸੁਰੰਗ ਨਿਰਮਾਣ ''ਚ ਕੰਮ ਕਰ ਰਹੀ ਸਟ੍ਰਾਬੇਗ ਅਤੇ ਏਫਕਾਨ ਕੰਪਨੀ ਨੇ 2 ਸਾਲ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹੁਣ ਸਭ ਪਟੜੀ ''ਤੇ ਚੱਲ ਰਿਹਾ ਹੈ। 
2019 ''ਚ ਹੋਵੇਗੀ ਦੇਸ਼ ਨੂੰ ਸਮਰਪਤ—
ਜੂਨ 2010 ''ਚ ਯੂ.ਪੀ.ਏ ਸਕੱਤਰ ਸੋਨੀਆ ਗਾਂਧੀ ਨੇ ਰੋਹਤਾਂਗ ਟਨਲ ਦਾ ਫਾਊਡੇਸ਼ਨ ਕੀਤਾ ਸੀ। ਬੀ.ਆਰ.ਓ ਦੀ ਮੰਨੋਂ ਤਾਂ ਪਰਿਸਥਿਤੀਆਂ ਠੀਕ ਰਹੀਆਂ ਤਾਂ 2017 ਤੱਕ ਟਨਲ ਦੇ ਦੋਨੋਂ ਅੰਤ ਜੋੜ ਦਿੱਤੇ ਜਾਣਗੇ। 2019 ''ਚ ਇਹ ਮਹੱਤਵਪੂਰਨ ਟਨਲ ਦੇਸ਼ ਨੂੰ ਸਮਰਪਤ ਕਰ ਦਿੱਤੀ ਜਾਵੇਗੀ।


Related News