ਪਹਿਲੇ ਮਨੁੱਖ ਰਹਿਤ ਟੈਸਟ ਵਾਹਨ ਦੀ ਉਲਟੀ ਗਿਣਤੀ ਸ਼ੁਰੂ
Saturday, Oct 21, 2023 - 01:01 PM (IST)
ਸ਼੍ਰੀਹਰੀਕੋਟਾ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਦੇ ਅਭਿਲਾਸ਼ੀ ਮਿਸ਼ਨ ਵੱਲ ਵਧਦੇ ਹੋਏ ਇਕ ਮਨੁੱਖ ਰਹਿਤ ਉਡਾਣ ਦੇ ਟੈਸਟ ਲਈ 13 ਘੰਟਿਆਂ ਦੀ ਉਲਟੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਇਸਰੋ ਨੇ ਕਿਹਾ ਕਿ ‘ਕਰੂ ਮਾਡਿਊਲ (ਜੋ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਵੇਗਾ) ਅਤੇ ਚਾਲਕ ਦਲ ਦੇ ਬਚਾਅ ਪ੍ਰਣਾਲੀ ਨਾਲ ਲੈਸ ਸਿੰਗਲ-ਸਟੇਜ ਤਰਲ ਪ੍ਰੋਪਲਸ਼ਨ ਰਾਕੇਟ ਸ਼ਨੀਵਾਰ ਸਵੇਰੇ 8 ਵਜੇ ਸ਼੍ਰੀਹਰੀਕੋਟਾ ਸਪੇਸ ਸੈਂਟਰ ਦੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ
ਟੈਸਟ ਵਾਹਨ ਮਿਸ਼ਨ ਦਾ ਉਦੇਸ਼ ਗਗਨਯਾਨ ਮਿਸ਼ਨ ਦੇ ਤਹਿਤ ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ’ਤੇ ਵਾਪਸ ਲਿਆਉਣ ਲਈ ਚਾਲਕ ਦਲ ਦੇ ਕਰੂ ਮਾਡਿਊਲ ਅਤੇ ਚਾਲਕ ਦਲ ਦੇ ਬਚਾਅ ਪ੍ਰਣਾਲੀ ਦੇ ਸੁਰੱਖਿਆ ਮਾਪਦੰਡਾਂ ਦਾ ਅਧਿਐਨ ਕਰਨਾ ਹੈ। ਗਗਨਯਾਨ ਮਿਸ਼ਨ ਦਾ ਉਦੇਸ਼ 2025 ਵਿਚ 3 ਦਿਨਾਂ ਦੇ ਮਿਸ਼ਨ ਵਿਚ ਮਨੁੱਖਾਂ ਨੂੰ 400 ਕਿਲੋਮੀਟਰ ਦੀ ਉਚਾਈ ’ਤੇ ਧਰਤੀ ਦੇ ਹੇਠਲੇ ਪੰਧ ਵਿਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਧਰਤੀ ’ਤੇ ਵਾਪਸ ਲਿਆਉਣਾ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋਇਆ ਮਾਝੇ ਦਾ ਸੀਨੀਅਰ ਆਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8