ਮਹਿੰਗੀ ਪਈ ਫਲਾਈਟ ''ਚ ਲੜਾਈ, ਦੋਵੇਂ ਜੈੱਟ ਪਾਇਲਟਾਂ ਦੇ ਲਾਇਸੈਂਸ ਰੱਦ
Wednesday, Jan 24, 2018 - 02:22 AM (IST)
ਮੁੰਬਈ— ਡੀ. ਜੀ. ਸੀ. ਏ. ਨੇ ਜੈੱਟ ਏਅਰਵੇਜ਼ ਦੇ 2 ਸਾਬਕਾ ਪਾਇਲਟਾਂ ਦਾ ਫਲਾਈਟ ਲਾਇਸੈਂਸ 5 ਸਾਲ ਦੇ ਲਈ ਮੁਅੱਤਲ ਕਰ ਦਿੱਤਾ ਹੈ। ਇਹ ਦੋਵੇਂ ਪਾਇਲਟ ਲੰਡਨ-ਮੁੰਬਈ ਦੀ ਉਡਾਣ ਦੌਰਾਨ ਝਗੜ ਰਹੇ ਸਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਇਕ ਸੀਨੀਅਰ ਅਫਸਰ ਨੇ ਅੱਜ ਕਿਹਾ ਕਿ ਕਾਕਪਿਟ ਨੂੰ ਖਾਲੀ ਛੱਡਣ ਅਤੇ ਫਲਾਈਟ ਸੁਰੱਖਿਆ ਨੂੰ ਖਤਰੇ 'ਚ ਛੱਡਣ ਕਾਰਨ ਪਾਇਲਟਾਂ ਕੋਲੋਂ ਜਹਾਜ਼ ਉਡਾਉਣ ਦਾ ਵਿਸ਼ੇਸ਼ ਅਧਿਕਾਰ ਵਾਪਸ ਲੈ ਲਿਆ ਗਿਆ ਹੈ। ਮੁਅੱਤਲੀ ਦੀ ਮਿਆਦ ਖਤਮ ਹੋਣ ਤਕ ਦੋਵੇਂ ਪਾਇਲਟ ਕਿਸੇ ਵੀ ਫਲਾਈਟ ਨੂੰ ਉਡਾਉਣ ਦੇ ਯੋਗ ਨਹੀਂ ਹੋਣਗੇ।
