ਪਾਰਿਕਰ ਦੀ ਹਾਲਤ ਹਸਪਤਾਲ ’ਚ ਸਥਿਰ
Monday, Feb 25, 2019 - 01:26 AM (IST)

ਪਣਜੀ, (ਭਾਸ਼ਾ)– ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਹਾਲਤ ਐਤਵਾਰ ਇਕ ਸਥਾਨਕ ਹਸਪਤਾਲ ’ਚ ਸਥਿਰ ਬਣੀ ਹੋਈ ਸੀ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ 63 ਸਾਲਾ ਪਾਰਿਕਰ ਨੂੰ ਸ਼ਨੀਵਾਰ ਰਾਤ ਦੇਰ ਗਏ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਮਿਲੇਗੀ, ਸਬੰਧੀ ਫੈਸਲਾ ਡਾਕਟਰ ਹੀ ਕਰਨਗੇ।