90 ਫੀਸਦੀ ਪ੍ਰਭਾਵੀ ਵਾਲਾ ਕੋਰੋਨਾ ਟੀਕਾ ਭਾਰਤ ਸਰਕਾਰ ਨੂੰ ਦੇਵੇਗੀ ਇਹ ਕੰਪਨੀ
Friday, Apr 23, 2021 - 04:52 AM (IST)
ਵਾਸ਼ਿੰਗਟਨ - ਦਵਾਈ ਬਣਾਉਣ ਵਾਲੇ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਫਾਈਜ਼ਰ ਨੇ ਵੀਰਵਾਰ ਆਖਿਆ ਕਿ ਉਸ ਨੇ ਭਾਰਤ ਵਿਚ ਸਰਕਾਰ ਦੀ ਟੀਕਾਕਰਨ ਮੁਹਿੰਮ ਲਈ ਆਪਣੇ ਟੀਕੇ ਨੂੰ ਬਿਨਾਂ ਫਾਇਦੇ ਵਾਲੇ ਮੁੱਲ 'ਤੇ ਉਪਲੱਬਧ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਮੁਲਕ ਵਿਚ ਟੀਕੇ ਦੀ ਉਪਲੱਬਧਤਾ ਯਕੀਨੀ ਕਰਨ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਵਚਨਬੱਧ ਹਨ। ਕੰਪਨੀ ਨੇ ਇਹ ਵੀ ਕਿਹਾ ਕੀ ਮਹਾਮਾਰੀ ਦੌਰਾਨ ਉਹ ਫਾਈਜ਼ਰ-ਬਾਇਓ-ਐੱਨ-ਟੈੱਕ ਕੋਵਿਡ-19 ਐੱਮ. ਆਰ. ਐੱਨ. ਏ. ਵੈਕਸੀਨ ਸਿਰਫ ਸਰਕਾਰੀ ਕਾਂਟਰੈਕਟ ਰਾਹੀਂ ਅਪਲਾਈ ਕਰੇਗੀ। ਦੱਸ ਦਈਏ ਕਿ ਕੋਰੋਨਾ ਖਿਲਾਫ ਫਾਈਜ਼ਰ ਦਾ ਟੀਕਾ ਕਰੀਬ 90 ਫੀਸਦੀ ਤੱਕ ਪ੍ਰਭਾਵੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ - ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ
ਫਾਈਜ਼ਰ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਮੁਲਕ ਵਿਚ ਸਰਕਾਰ ਦੀ ਟੀਕਾਕਰਨ ਮੁਹਿੰਮ ਪ੍ਰੋਗਰਾਮ ਵਿਚ ਵਰਤੋਂ ਲਈ ਫਾਈਜ਼ਰ ਅਤੇ ਬਾਇਓ-ਐੱਨ-ਟੈੱਕ ਵੈਕਸੀਨ ਉਪਲੱਬਧ ਕਰਾ ਕੇ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਰਹਿਣ ਨੂੰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਫਾਈਜ਼ਰ ਸਰਕਾਰ ਨੂੰ ਉਸ ਦੀ ਟੀਕਾਕਰਨ ਮੁਹਿੰਮ ਵਿਚ ਪੂਰਾ ਸਮਰਥਨ ਦੇਵੇਗੀ ਅਤੇ ਸਿਰਫ ਸਰਕਾਰੀ ਕਾਂਟਰੈਕਟਾਂ ਰਾਹੀਂ ਕੋਵਿਡ-19 ਟੀਕਾ ਉਪਲੱਬਧ ਕਰਾਵੇਗੀ।
ਇਹ ਵੀ ਪੜੋ - ਕੋਰੋਨਾ ਦਾ ਇਹ ਟੀਕਾ ਲੁਆਉਣ ਤੋਂ ਬਾਅਦ ਕੁੜੀ ਦੀ ਵਿਗੜੀ ਹਾਲਤ, 3 ਵਾਰ ਕਰਾਉਣੀ ਪਈ 'ਬ੍ਰੇਨ ਸਰਜਰੀ'
ਫਾਈਜ਼ਰ ਨੇ ਇਹ ਵੀ ਕਿਹਾ ਕਿ ਉਹ ਟੀਕੇ ਨੂੰ ਬਿਨਾਂ ਫਾਇਦੇ ਵਾਲੇ ਮੁੱਲ 'ਤੇ ਉਪਲੱਬਧ ਕਰਾਵੇਗੀ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਟੀਕੇ ਦਾ ਬਿਨਾਂ ਫਾਇਦੇ ਵਾਲ ਮੁੱਲ ਕਿੰਨਾ ਹੋਵੇਗਾ। ਬੁਲਾਰੇ ਨੇਕਿਹਾ ਕਿ ਕੰਪਨੀ ਦੁਨੀਆ ਦੇ ਵੱਖ-ਵੱਖ ਮੁਲਕਾਂ ਨੂੰ ਬਰਾਬਰ ਗਿਣਤੀ ਅਤੇ ਕਿਫਾਇਤੀ ਦਰ 'ਤੇ ਟੀਕਾ ਉਪਲੱਬਧ ਕਰਾਉਣ ਨੂੰ ਵਚਨਬੱਧ ਹੈ।
ਇਹ ਵੀ ਪੜੋ - ਪਾਕਿਸਤਾਨ ਦੇ ਇਕ ਵੱਡੇ ਹੋਟਲ 'ਚ ਜਬਰਦਸ਼ਤ ਧਮਾਕਾ, 5 ਲੋਕਾਂ ਦੀ ਤੇ 33 ਜ਼ਖਮੀ
ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਸਟ੍ਰੈਨ ਦਾ ਪਤਾ ਲੱਗਾ ਹੈ ਜਿਹੜਾ ਕਿ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਮਨੁੱਖੀ ਸਰੀਰ ਦੀ ਇਮਿਊਨਿਟੀ ਤੋਂ ਬਚ ਨਿਕਲਣ ਵਿਚ ਸਮਰੱਥ ਹੈ। ਸਾਇੰਸਦਾਨਾਂ ਮੁਤਾਬਕ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਵੇਂ ਸਟ੍ਰੇਨ ਕਾਰਣ ਮੁਲਕ ਵਿਚ ਜਾਂ ਪੱਛਮੀ ਬੰਗਾਲ ਤੋਂ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਇਹ ਵੀ ਪੜੋ - ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ