ਇਸ ਕਮਾਂਡੋ ਦੇ ਪੇਟ ''ਚ ਲੱਗੀਆਂ ਸਨ 6 ਗੋਲੀਆਂ, ਫਿਰ ਵੀ ਅੱਤਵਾਦੀਆਂ ਨਾਲ ਇਕ ਘੰਟੇ ਤੱਕ ਲੜਦਾ ਰਿਹਾ (ਤਸਵੀਰਾਂ)

Friday, Jan 08, 2016 - 11:00 AM (IST)

ਇਸ ਕਮਾਂਡੋ ਦੇ ਪੇਟ ''ਚ ਲੱਗੀਆਂ ਸਨ 6 ਗੋਲੀਆਂ, ਫਿਰ ਵੀ ਅੱਤਵਾਦੀਆਂ ਨਾਲ ਇਕ ਘੰਟੇ ਤੱਕ ਲੜਦਾ ਰਿਹਾ (ਤਸਵੀਰਾਂ)

ਅੰਬਾਲਾ— ਪਠਾਨਕੋਟ ਏਅਰਫੋਰਸ ਸਟੇਸ਼ਨ ''ਚ ਅੱਤਵਾਦੀਆਂ ਨੂੰ ਲੱਭਣ ਲਈ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਗਰੁੜ ਕਮਾਂਡੋ ਫੋਰਸ ਦੇ ਗੁਰਸੇਵਕ ਅਤੇ ਸ਼ੈਲਭ ਦੀ ਨਜ਼ਰ ਸਭ ਤੋਂ ਪਹਿਲਾਂ ਝਾੜੀਆਂ ''ਚ ਲੁੱਕੇ ਅੱਤਵਾਦੀਆਂ ''ਤੇ ਪਈ। ਉਨ੍ਹਾਂ ਨੇ ਅੱਤਵਾਦੀਆਂ ਨੂੰ ਦੇਖਦੇ ਹੀ ਫਾਇਰ ਕੀਤਾ। ਅੱਤਵਾਦੀਆਂ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ''ਚ ਸ਼ੈਲਭ ਨੂੰ 6 ਗੋਲੀਆਂ ਲੱਗੀਆਂ। ਇਸ ਦੇ ਬਾਵਜੂਦ ਉਹ ਇਕ ਘੰਟੇ ਤੱਕ ਅੱਤਵਾਦੀਆਂ ਨਾਲ ਲੜਦੇ ਰਹੇ। ਸ਼ੈਲਭ ਦੇ ਵੱਡੇ ਭਰਾ ਵੈਭਵ ਨੇ ਦੱਸਿਆ ਕਿ ਸ਼ੈਲਭ ਨੂੰ ਮਾਡਲਿੰਗ ਦਾ ਸ਼ੌਂਕ ਹੈ। ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ''ਚ ਮਾਡਲਿੰਗ ਕਰਦੇ ਸਨ।
ਹਰਿਆਣਾ ਦੇ ਗੜ੍ਹਨਾਲਾ ''ਚ ਰਹਿਣ ਵਾਲੇ ਗਰੁੜ ਕਮਾਂਡੋ ਗੁਰਸੇਵਕ ਸਿੰਘ ਦੁਸ਼ਮਣਾਂ ਨਾਲ ਟੱਕਰ ਲੈਂਦੇ ਹੋਏ ਸ਼ਹੀਦ ਹੋ ਗਏ। ਉੱਥੇ ਹੀ ਦਲੀਪਗੜ੍ਹ ਦੇ ਰਹਿਣ ਵਾਲੇ ਗਰੁੜ ਕਮਾਂਡੋ ਸ਼ੈਲਭ ਗੌੜ ਮੁਕਾਬਲੇ ''ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਪੇਟ ''ਚ 6 ਗੋਲੀਆਂ ਲੱਗੀਆਂ ਸਨ। ਫਿਲਹਾਲ ਉਨ੍ਹਾਂ ਦਾ ਇਲਾਜ ਪਠਾਨਕੋਟ ਦੇ ਫੌਜ ਹਸਪਤਾਲ ''ਚ ਚੱਲ ਰਿਹਾ ਹੈ।


author

Disha

News Editor

Related News