ਖੂਨ ਨਾਲ ਲੱਥਪੱਥ ਬੱਚੇ ਚੀਕ ਰਹੇ ਸਨ ਮੰਮੀ-ਮੰਮੀ, ਕੁਝ ਅਜਿਹਾ ਸੀ ਦਰਦਨਾਕ ਮੰਜ਼ਰ
Saturday, Jan 06, 2018 - 06:00 PM (IST)

ਇੰਦੌਰ— ਇੱਥੋਂ ਹੋਇਆ ਸਕੂਲ ਬੱਸ ਹਾਦਸਾ ਕਈ ਪਰਿਵਾਰ ਵਾਲਿਆਂ ਨੂੰ ਜ਼ਿੰਦਗੀ ਭਰ ਲਈ ਹੰਝੂ ਦੇ ਗਿਆ। ਇਸ ਦਰਦਨਾਕ ਹਾਦਸੇ 'ਚ 5 ਦੀ ਮੌਤ ਹੋ ਗਈ ਅਤੇ ਕਈ ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕਈ ਦਰਦਨਾਕ ਤਸਵੀਰਾਂ ਅਤੇ ਸੱਚ ਸਾਹਮਣੇ ਆ ਰਹੇ ਹਨ, ਜੋ ਕਿ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕਰਦੇ ਹਨ। ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਇੰਦੌਰ ਦੇ ਬਿਚੌਲੀ ਹਪਸੀ ਕੋਲ ਓਵਰਬਰਿੱਜ 'ਤੇ ਦਿੱਲੀ ਪਬਲਿਕ ਸਕੂਲ ਦੀ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ, ਜਿਸ 'ਚ 4 ਬੱਚਿਆਂ ਸਮੇਤ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਟੇਅਰਿੰਗ ਫੇਲ ਹੋਣ ਕਾਰਨ ਇਹ ਹਾਦਸਾ ਹੋਇਆ ਸੀ।
ਚਾਲਕ ਨੇ ਕੀਤੀ ਸੀ ਸ਼ਿਕਾਇਤ
ਹਾਦਸੇ ਤੋਂ ਬਾਅਦ ਕਈ ਸੱਚ ਵੀ ਸਾਹਮਣੇ ਆ ਰਹੇ ਹਨ ਜੋ ਕਿ ਇਸ ਹਾਦਸੇ ਦਾ ਕਾਰਨ ਵੀ ਹੋ ਸਕਦੇ ਹਨ। ਇਕ ਅਖਬਾਰ ਅਨੁਸਾਰ ਚਾਲਕ ਦੇ ਭਾਣਜੇ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਹੀ ਚਾਲਕ ਨੇ ਬੱਸ ਖਰਾਬ ਹੋਣ ਦੀ ਲਿਖਤੀ ਸ਼ਿਕਾਇਤ ਦਿੱਤੀ ਸੀ।
ਮਾਤਾ-ਪਿਤਾ ਨੇ ਕੀਤੀ ਸੀ ਸ਼ਿਕਾਇਤ
ਉੱਥੇ ਹੀ ਤਿੰਨ ਸਵਾਲ ਪਹਿਲਾਂ ਟਰੈਫਿਕ ਡੀ.ਐੱਸ.ਪੀ. ਨੇ ਫਲਾਈਓਵਰ ਨੂੰ ਡੇਂਜਰ ਸਪਾਟ ਐਲਾਨ ਕੀਤਾ ਸੀ, ਹਾਲਾਂਕਿ ਉਸ 'ਤੇ ਧਿਆਨ ਨਹੀਂ ਦਿੱਤਾ ਗਿਆ। ਰਿਪੋਰਟਸ ਅਨੁਸਾਰ ਮਾਤਾ-ਪਿਤਾ ਨੇ ਵੀ ਪਹਿਲਾਂ ਬੱਸ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਉਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ।
ਅੱਖਾਂ ਕਰ ਦਿੱਤੀਆਂ ਦਾਨ
ਹਾਦਸੇ ਦੀ ਸ਼ਿਕਾਰ ਹੋਈ ਕ੍ਰੀਤਿਕਾ ਨਾਂ ਦੀ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਕ ਸਾਹਸ ਭਰਿਆ ਫੈਸਲਾ ਲਿਆ ਹੈ। ਕ੍ਰੀਤਿਕਾ ਦੇ ਪਰਿਵਾਰ ਵਾਲਿਆਂ ਨੇ ਬੇਟੀ ਦੀਆਂ ਅੱਖਾਂ ਅਤੇ ਸਕਿਨ ਡੋਨੇਟ ਕਰਨ ਦਾ ਫੈਸਲਾ ਲਿਆ ਹੈ। ਬੇਹੱਦ ਦਰਦਨਾਕ ਮੌਕੇ 'ਤੇ ਪਰਿਵਾਰ ਵਾਲਿਆਂ ਦੇ ਇਸ ਫੈਸਲੇ ਬਾਰੇ ਜੋ ਸੁਣ ਰਿਹਾ ਹੈ, ਉਹ ਦੁਆਵਾਂ ਦੇ ਰਿਹਾ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਕੋਈ ਜ਼ਿੰਦਗੀਆਂ ਰੋਸ਼ਨ ਹੋਣਗੀਆਂ।
ਲਾਪਰਵਾਹ ਸਕੂਲ
ਇਸ 'ਚ ਸਕੂਲ ਦਾ ਲਾਪਰਵਾਹੀ ਰਵੱਈਆ ਵੀ ਸਾਹਮਣੇ ਆਇਆ ਹੈ। ਸਕੂਲ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਾ।
ਤੇਜ਼ ਬੱਸ ਚਲਾਉਂਦੇ ਸਨ ਅੰਕਲ
ਉਸ ਦਿਨ ਸਕੂਲ ਨਹੀਂ ਗਏ ਇਕ ਵਿਦਿਆਰਥੀ ਨੇ ਦੱਸਿਆ ਕਿ ਡਰਾਈਵਰ ਅੰਕਲ ਬਹੁਤ ਤੇਜ਼ ਬੱਸ ਚਲਾਉਂਦੇ ਸਨ ਅਤੇ ਉਹ ਭੰਗ ਖਾਂਦੇ ਸਨ। ਮਨ੍ਹਾ ਕਰਨ ਤੋਂ ਬਾਅਦ ਵੀ ਗੱਡੀ ਹੌਲੀ ਨਹੀਂ ਕਰਦਾ ਸੀ।
ਬੱਚੇ ਚੀਕ ਰਹੇ ਸਨ
ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਇਕ ਸ਼ਖਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੇ ਬੁਰੀ ਤਰ੍ਹਾਂ ਬੱਸ 'ਚ ਫਸੇ ਹੋਏ ਸਨ ਅਤੇ ਉਹ ਆਪਣੇ ਮਾਤਾ-ਪਿਤਾ ਨੂੰ ਆਵਾਜ਼ ਲਗਾ ਰਹੇ ਸਨ। ਸਥਾਨਕ ਲੋਕਾਂ ਨੇ ਪਤਰੇ ਨੂੰ ਤੋੜ ਕੇ ਬੱਚਿਆਂ ਨੂੰ ਕੱਢਿਆ।