ਓਡੀਸ਼ਾ ''ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : ਮੌਤਾਂ ਦੀ ਗਿਣਤੀ ਹੋਈ 2, 13 ਲੋਕਾਂ ਦਾ ਇਲਾਜ ਜਾਰੀ

Thursday, Aug 22, 2024 - 03:07 AM (IST)

ਓਡੀਸ਼ਾ ''ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : ਮੌਤਾਂ ਦੀ ਗਿਣਤੀ ਹੋਈ 2, 13 ਲੋਕਾਂ ਦਾ ਇਲਾਜ ਜਾਰੀ

ਬੇਰਹਾਮਪੁਰ/ਭੁਵਨੇਸ਼ਵਰ (ਭਾਸ਼ਾ) : ਓਡੀਸ਼ਾ 'ਚ ਕਥਿਤ ਤੌਰ 'ਤੇ ਨਕਲੀ ਦੇਸੀ ਸ਼ਰਾਬ ਪੀਣ ਨਾਲ ਤਬੀਅਤ ਵਿਗੜਨ 'ਤੇ ਐੱਮਕੇਸੀਜੀ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਕਰਵਾ ਰਹੇ ਇਕ ਵਿਅਕਤੀ ਦੀ ਮੌਤ ਹੋਣ ਨਾਲ ਗੰਜਮ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਸੋਮਵਾਰ ਨੂੰ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਘੱਟੋ-ਘੱਟ 15 ਲੋਕ ਇਸ ਮੈਡੀਕਲ ਸੈਂਟਰ 'ਚ ਇਲਾਜ ਅਧੀਨ ਹਨ। ਇਸ ਘਟਨਾ ਨੇ ਇਕ ਸਿਆਸੀ ਵਿਵਾਦ ਛੇੜ ਦਿੱਤਾ ਹੈ ਅਤੇ ਇਹ ਮੁੱਦਾ ਓਡੀਸ਼ਾ ਵਿਧਾਨ ਸਭਾ ਵਿਚ ਉਠਾਇਆ ਗਿਆ ਸੀ ਜਿੱਥੇ ਵਿਰੋਧੀ ਧਿਰ ਬੀਜੂ ਜਨਤਾ ਦਲ (ਬੀਜੇਡੀ) ਨੇ ਆਰਡੀਸੀ (ਮਾਲ ਡਵੀਜ਼ਨਲ ਕਮਿਸ਼ਨਰ) ਪੱਧਰ ਦੇ ਅਧਿਕਾਰੀ ਤੋਂ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਗੰਜਮ ਜ਼ਿਲ੍ਹੇ ਦੇ ਚਿਕਿਤੀ ਇਲਾਕੇ ਵਿਚ ਦੇਸੀ ਸ਼ਰਾਬ ਪੀਣ ਨਾਲ ਕਰੀਬ 20 ਲੋਕ ਬੀਮਾਰ ਹੋ ਗਏ। ਜੇਨਸਾਹੀ ਦੇ ਲੋਕਨਾਥ ਬੇਹੇਰਾ ਦੀ ਬੁੱਧਵਾਰ ਨੂੰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇਸੇ ਪਿੰਡ ਦੇ 60 ਸਾਲਾ ਜੁਰਾ ਬੇਹੇਰਾ ਦੀ ਮੰਗਲਵਾਰ ਰਾਤ ਮੌਤ ਹੋ ਗਈ। ਇਹ ਦੋਵੇਂ ਸੋਮਵਾਰ ਰਾਤ ਤੋਂ ਹਸਪਤਾਲ ਦੇ ਮੈਡੀਸਨ ਵਾਰਡ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਚ ਹੋਰਨਾਂ ਦੇ ਨਾਲ ਇਲਾਜ ਅਧੀਨ ਸਨ।

ਇਹ ਵੀ ਪੜ੍ਹੋ : ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਪੇਟੀਐੱਮ ਵੇਚੇਗੀ ਆਪਣਾ ਫਿਲਮ ਟਿਕਟਿੰਗ ਕਾਰੋਬਾਰ

ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੁਪਰਡੈਂਟ ਸੁਚਿਤਰਾ ਦਾਸ ਨੇ ਦੱਸਿਆ ਕਿ ਦੋਵੇਂ ਪੀੜਤ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸਨ। ਉਨ੍ਹਾਂ ਦੱਸਿਆ ਕਿ 13 ਹੋਰ ਜ਼ਖ਼ਮੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਓਡੀਸ਼ਾ ਦੇ ਆਬਕਾਰੀ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਬੁੱਧਵਾਰ ਨੂੰ ਬੇਰਹਾਮਪੁਰ ​​ਦੇ ਆਬਕਾਰੀ ਸੁਪਰਡੈਂਟ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਨਾਜਾਇਜ਼ ਧੰਦੇ ਨੂੰ ਰੋਕਣ ਦੇ ਨਿਰਦੇਸ਼ ਵੀ ਦਿੱਤੇ। ਮੰਤਰੀ ਨੇ ਦੱਸਿਆ ਕਿ ਚਿਕਿਤੀ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 

ਇਸ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚਿਕਿਤੀ ਵਿਚ ਸੜਕ ਜਾਮ ਕਰ ਦਿੱਤੀ। ਪੁਲਸ ਦੇ ਦਖ਼ਲ ਮਗਰੋਂ ਉਸ ਨੇ ਜਾਮ ਖੁੱਲ੍ਹਵਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News