ਉੱਤਰ-ਪ੍ਰਦੇਸ਼ : ਨਹਿਰ 'ਚ ਡਿੱਗੀ ਕਾਰ, 10 ਦੀ ਮੌਤ

Sunday, Jun 11, 2017 - 08:52 PM (IST)

ਉੱਤਰ-ਪ੍ਰਦੇਸ਼ : ਨਹਿਰ 'ਚ ਡਿੱਗੀ ਕਾਰ, 10 ਦੀ ਮੌਤ

ਉੱਤਰ ਪ੍ਰਦੇਸ਼ — ਉੱਤਰ ਪ੍ਰਦੇਸ਼ 'ਚ ਮਥੁਰਾ ਜ਼ਿਲੇ ਦੇ ਮਕੇਰਾ ਇਲਾਕੇ 'ਚ ਅੱਜ ਇਕ ਕਾਰ ਨਹਿਰ 'ਚ ਡਿੱਗ ਗਈ ਜਿਸ 'ਚ ਮੌਜੂਦ 10 ਲੋਕਾਂ ਦੀ ਮੌਤ ਹੋ ਗਈ। ਕਾਰ 'ਚ ਤੀਰਥ ਯਾਤਰੀ ਸਵਾਰ ਸਨ। ਪੁਲਸ ਸੁਪਰਡੰਟ ਆਦਿੱਤਯ ਸ਼ੁਕਲਾ ਨੇ ਦੱਸਿਆ ਕਿ ਕਾਰ 'ਚ ਸਵਾਰ ਲੋਕ ਮੇਹਦੀਪੁਰ ਬਾਲਾਜੀ ਮੰਦਿਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਕਾਰ ਮਕੇਰਾ ਨਹਿਰ 'ਚ ਡਿੱਗ ਗਈ। ਜਾਣਕਾਰੀ ਮੁਤਾਬਕ 8 ਲੋਕਾਂ ਦੀ ਲਾਸ਼ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਘਟਨਾ ਦੀ ਪੜਤਾਲ ਕਰ ਰਹੀ ਹੈ।


Related News