ਹੱਥਾਂ ''ਤੇ ਮਹਿੰਦੀ ਤੇ ਚੂੜਾ ਪਾ ਕੇ ਮੰਡਪ ''ਚ ਬੈਠੀ ਰਹੀ ਲਾੜੀ ਪਰ ਨਾ ਆਈ ਬਰਾਤ, ਹੈਰਾਨ ਕਰ ਦੇਵੇਗੀ ਵਜ੍ਹਾ
Wednesday, Nov 27, 2024 - 02:02 AM (IST)
ਜਾਲੌਨ : ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਤੋਂ ਦਾਜ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਧੋਗੜ੍ਹ ਥਾਣਾ ਖੇਤਰ ਦੇ ਪਿੰਡ ਬਿਰੀਆ ਨਿਵਾਸੀ ਰਾਜਵੀਰ ਕਠੇਰੀਆ ਦੀ ਬੇਟੀ ਪੂਜਾ ਦਾ ਵਿਆਹ ਕੁਠੌਂਦ ਥਾਣਾ ਖੇਤਰ ਦੇ ਪਿੰਡ ਈਕੋਂ ਨਿਵਾਸੀ ਮਾਤਾ ਪ੍ਰਸਾਦ ਕਠੇਰੀਆ ਦੇ ਬੇਟੇ ਵਿਕਾਸ ਨਾਲ ਤੈਅ ਹੋਇਆ ਸੀ। ਸ਼ਾਲਿਨੀ ਗੈਸਟ ਹਾਊਸ ਵਿਚ 25 ਨਵੰਬਰ ਨੂੰ ਹੋਣ ਵਾਲੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਬਰਾਤ ਦਾ ਸਵਾਗਤ ਕਰਨ ਲਈ ਸਾਰੇ ਇੰਤਜ਼ਾਮ ਵੀ ਪੂਰੇ ਹੋ ਗਏ ਸਨ।
ਦੋਸ਼ ਹੈ ਕਿ ਵਿਆਹ ਵਾਲੇ ਦਿਨ ਅਚਾਨਕ ਲਾੜੇ ਦੇ ਪੱਖ ਨੇ ਦਾਜ ਵਜੋਂ ਕਾਰ ਦੀ ਮੰਗ ਕੀਤੀ। ਜਦੋਂ ਲਾੜੀ ਦੇ ਪੱਖ ਨੇ ਅਸਮਰੱਥਾ ਜ਼ਾਹਰ ਕੀਤੀ ਤਾਂ ਲਾੜੇ ਦੇ ਪੱਖ ਨੇ ਬਰਾਤ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਰਾਤ ਨਾ ਆਉਣ ਦੀ ਖ਼ਬਰ ਸੁਣ ਕੇ ਲਾੜੀ ਪੂਜਾ ਨੂੰ ਕਾਫ਼ੀ ਧੱਕਾ ਲੱਗਾ।
ਇਹ ਵੀ ਪੜ੍ਹੋ : ਚਾਕੂ ਮਾਰ-ਮਾਰ ਕੀਤਾ ਮਹਿਲਾ ਬਲਾਗਰ ਦਾ ਕਤ.ਲ, ਦੋ ਦਿਨ ਤੱਕ ਲਾ.ਸ਼ ਕੋਲ ਬੈਠਾ ਰਿਹਾ ਬੁਆਏਫ੍ਰੈਂਡ
ਕਾਰ ਨਾ ਮਿਲਣ ਕਾਰਨ ਨਹੀਂ ਆਈ ਬਰਾਤ
ਪੂਜਾ ਆਪਣੇ ਪਰਿਵਾਰ ਨਾਲ ਮਾਧੋਗੜ੍ਹ ਥਾਣੇ ਪਹੁੰਚੀ, ਪਰ ਜਦੋਂ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਐੱਸਪੀ ਦਫ਼ਤਰ ਪਹੁੰਚੀ। ਰੋਂਦੀ ਹੋਈ ਲਾੜੀ ਨੇ ਐੱਸਪੀ ਨੂੰ ਇਨਸਾਫ਼ ਦੀ ਅਪੀਲ ਕੀਤੀ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਆਉਂਦੇ ਹੀ ਪੁਲਸ ਹਰਕਤ 'ਚ ਆ ਗਈ।
ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਮਾਧੋਗੜ੍ਹ ਕੋਤਵਾਲੀ ਦੇ ਇੰਚਾਰਜ ਪੱਪੂ ਸਿੰਘ ਯਾਦਵ ਨੇ ਦੱਸਿਆ ਕਿ ਲਾੜੇ ਦੇ ਪਿਤਾ ਨੇ 10 ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਵਿਆਹ ’ਤੇ ਹੋਇਆ ਖਰਚਾ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾੜੀ ਦਾ ਪਰਿਵਾਰ ਇਸ ਘਟਨਾ ਤੋਂ ਡੂੰਘੇ ਸਦਮੇ ਵਿਚ ਹੈ ਅਤੇ ਇਨਸਾਫ਼ ਦੀ ਆਸ ਵਿਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8