ਖਾਲੀ ਪਲਾਟ ''ਚੋਂ ਮਿਲੀ ਅਪਾਹਜ ਔਰਤ ਦੀ ਲਾਸ਼, ਕਤਲ ਤੋਂ ਪਹਿਲਾਂ ਜਬਰ-ਜ਼ਨਾਹ ਦਾ ਸ਼ੱਕ

Monday, Aug 19, 2024 - 02:36 AM (IST)

ਖਾਲੀ ਪਲਾਟ ''ਚੋਂ ਮਿਲੀ ਅਪਾਹਜ ਔਰਤ ਦੀ ਲਾਸ਼, ਕਤਲ ਤੋਂ ਪਹਿਲਾਂ ਜਬਰ-ਜ਼ਨਾਹ ਦਾ ਸ਼ੱਕ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇਤਮਾਦਪੁਰ ਥਾਣਾ ਖੇਤਰ ਦੇ ਕੁਬੇਰਪੁਰ ਵਿਚ ਇਕ ਖਾਲੀ ਪਲਾਟ ਵਿਚੋਂ ਸ਼ਨੀਵਾਰ ਦੇਰ ਰਾਤ ਇਕ ਅਣਪਛਾਤੀ ਅਪਾਹਜ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਸਦਰ ਦੇ ਇੰਸਪੈਕਟਰ ਵਿਜੇ ਵਿਕਰਮ ਸਿੰਘ ਨੇ ਦੱਸਿਆ ਕਿ ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਉਮਰ ਕਰੀਬ 32 ਸਾਲ ਦੇ ਲਗਭਗ ਹੈ। ਉਨ੍ਹਾਂ ਦੱਸਿਆ ਕਿ ਔਰਤ ਦੇ ਸੱਜੇ ਹੱਥ 'ਤੇ 'HKH' ਦਾ ਟੈਟੂ ਬਣਿਆ ਹੋਇਆ ਸੀ।

ਰਾਹਗੀਰਾਂ ਅਤੇ ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਔਰਤ ਨੂੰ ਦਿਨ ਵੇਲੇ ਚੌਰਾਹੇ 'ਤੇ ਬੱਚੇ ਨਾਲ ਦੇਖਿਆ ਗਿਆ ਸੀ। ਥਾਣਾ ਸਦਰ ਦੇ ਇੰਚਾਰਜ ਸਿੰਘ ਨੇ ਦੱਸਿਆ ਕਿ ਲਾਸ਼ ਦੇ ਆਲੇ-ਦੁਆਲੇ ਦੀ ਸਥਿਤੀ ਤੋਂ ਜਾਪਦਾ ਹੈ ਕਿ ਕਤਲ ਤੋਂ ਪਹਿਲਾਂ ਔਰਤ ਨਾਲ ਜਬਰ-ਜ਼ਨਾਹ ਕੀਤਾ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News