10ਵੀਂ ਦੀ ਵਿਦਿਆਰਥਣ ਦਾ ਸਮੂਹਿਕ ਜਬਰ ਜ਼ਿਨਾਹ ਮਗਰੋਂ ਕਤਲ, ਪੁਲਸ ਨੇ ਤਿੰਨ ਜਣੇ ਕੀਤੇ ਗ੍ਰਿਫ਼ਤਾਰ

Tuesday, Aug 04, 2026 - 04:08 PM (IST)

10ਵੀਂ ਦੀ ਵਿਦਿਆਰਥਣ ਦਾ ਸਮੂਹਿਕ ਜਬਰ ਜ਼ਿਨਾਹ ਮਗਰੋਂ ਕਤਲ, ਪੁਲਸ ਨੇ ਤਿੰਨ ਜਣੇ ਕੀਤੇ ਗ੍ਰਿਫ਼ਤਾਰ

ਸਿਲਚਰ- ਆਸਾਮ ਦੇ ਹੈਲਾਕਾਂਡੀ ਜ਼ਿਲ੍ਹੇ 'ਚ 10ਵੀਂ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਕਤਲ ਦੇ ਦੋਸ਼ 'ਚ ਨਾਬਾਲਗ ਸਮੇਤ ਤਿੰਨ ਲੋਕਾਂ ਨੂੰ ਫੜਿਆ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤਾ ਦੀ ਮਾਂ ਸ਼ਨੀਵਾਰ ਰਾਤ ਗੁਆਂਢ 'ਚ ਇਕ ਆਯੋਜਨ 'ਚ ਗਈ ਸੀ ਅਤੇ ਘਰ ਆਉਣ 'ਤੇ ਉਸ ਨੇ ਕੁੜੀ ਦੀ ਲਾਸ਼ ਨਗਨ ਹਾਲਤ 'ਚ ਬਿਸਤਰ 'ਤੇ ਪਈ ਦੇਖੀ। ਪੁਲਸ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਤੁਰੰਤ ਕਟਲੀਚੇਰਾ ਪੁਲਸ ਥਾਣੇ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਐੱਸਕੇ ਰਾਏ ਸਿਵਲ ਹਸਪਤਾਲ ਭੇਜਿਆ।

ਪੁਲਸ ਨੇ ਦੱਸਿਆ ਕਿ ਲਾਸ਼ 'ਤੇ ਸੱਟ ਦੇ ਨਿਸ਼ਾਨ ਵੀ ਸਨ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਗਠਿਤ ਕੀਤਾ ਗਿਆ ਅਤੇ ਸੋਮਵਾਰ ਨੂੰ ਤਿੰਨ ਲੋਕਾਂ ਨੂੰ ਫੜਿਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸਥਾਨਕ ਲੋਕਾਂ ਨੇ ਐੱਨਐੱਚ-6 'ਤੇ ਆਵਾਜਾਈ ਰੋਕ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਘਟਨਾ 'ਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ। ਕਈ ਸੰਗਠਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪੀੜਤਾ ਨੂੰ ਜਲਦ ਨਿਆਂ ਦਿਵਾਉਣ ਲਈ ਫਾਸਟ ਟਰੈਕ 'ਚ ਸੁਣਵਾਈ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News