ਐਂਬੂਲੈਂਸ ''ਚੋਂ 45 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ, ''ਮਰੀਜ਼'' ਔਰਤ ਸਮੇਤ ਤਿੰਨ ਗ੍ਰਿਫ਼ਤਾਰ

Friday, Aug 07, 2026 - 04:09 PM (IST)

ਐਂਬੂਲੈਂਸ ''ਚੋਂ 45 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ, ''ਮਰੀਜ਼'' ਔਰਤ ਸਮੇਤ ਤਿੰਨ ਗ੍ਰਿਫ਼ਤਾਰ

ਆਈਜ਼ੋਲ- ਮਿਜ਼ੋਰਮ ਦੇ ਆਈਜ਼ੋਲ ਜ਼ਿਲ੍ਹੇ 'ਚ ਇਕ ਐਂਬੂਲੈਂਸ 'ਚੋਂ 45 ਕਰੋੜ ਰੁਪਏ ਮੁੱਲ ਦੀਆਂ 'ਮੇਥਾਮਫੇਟਾਮਾਈਨ' ਦੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਸਿਲਸਿਲੇ 'ਚ ਮਰੀਜ਼ ਦਾ ਨਾਟਕ ਕਰ ਰਹੀ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਾਮ ਰਾਈਫਲਜ਼ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਗੁਪਤ ਸੂਚਨਾ 'ਤੇ ਕਰਾਵਾਈ ਕਰਦੇ ਹੋਏ, ਆਸਾਮ ਰਾਈਫਲਜ਼ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਇਕ ਸੰਯੁਕਤ ਟੀਮ ਨੇ ਵੀਰਵਾਰ ਨੂੰ ਸੇਲਿੰਗ ਇਲਾਕੇ 'ਚ ਮੁਹਿੰਮ ਚਲਾਈ ਅਤੇ ਐਂਬੂਲੈਂਸ 'ਚੋਂ 15 ਕਿਲੋਗ੍ਰਾਮ 'ਮੇਥ' ਦੀਆਂ ਗੋਲੀਆਂ ਜ਼ਬਤ ਕੀਤੀਆਂ। 

ਅਧਿਕਾਰੀ ਨੇ ਦੱਸਿਆ ਕਿ ਐਂਬੂਲੈਂਸ ਦੇ ਅੰਦਰ ਮਰੀਜ਼ ਬਣਨ ਦਾ ਨਾਟਕ ਕਰ ਰਹੀ ਇਕ ਔਰਤ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਰਾਥ, ਤਿੰਨੋਂ ਦੋਸ਼ੀ, ਵਾਹਨ ਅਤੇ ਹੋਰ ਸਾਮਾਨ ਨੂੰ ਜਾਂਚ ਅਤੇ ਨਾਰੋਕਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਸੀ) ਐਕਟ ਦੇ ਅਧੀਨ ਕਾਨੂੰਨੀ ਕਾਰਵਾਈ ਨੂੰ ਰਾਜ 'ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ 'ਚੋਂ ਇਕ ਦੱਸਿਆ ਹੈ ਅਤੇ ਪੂਰਬ-ਉੱਤਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਸਰਗਰਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਇਸ ਅਰਧ ਸੈਨਿਕ ਬਲ ਅਤੇ ਡੀਆਰਆਈ ਵਿਚਾਲੇ ਲਗਾਤਾਰ ਤਾਲਮੇਲ 'ਤੇ ਜ਼ੋਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News