ਦਿੱਲੀ ''ਚ ਇਕ ਔਰਤ ਦੀ ਬੈਗ ''ਚ ਮਿਲੀ ਲਾਸ਼

Friday, Jun 22, 2018 - 10:59 AM (IST)

ਦਿੱਲੀ ''ਚ ਇਕ ਔਰਤ ਦੀ ਬੈਗ ''ਚ ਮਿਲੀ ਲਾਸ਼

ਨਵੀਂ ਦਿੱਲੀ— ਦਿੱਲੀ ਦੇ ਜਾਮੀਆ ਇਲਾਕੇ ਨੇੜੇ ਬੈਗ ਦੇ ਅੰਦਰ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਨੂੰ ਦੇਖਣ ਤੋਂ ਲੱਗਦਾ ਹੈ ਕਿ ਔਰਤ ਦਾ ਕਤਲ ਵੀਰਵਾਰ ਸਵੇਰੇ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਆਸਪਾਸ ਦੇ ਸੀ.ਸੀ.ਟੀ.ਵੀ ਫੁਟੇਜ਼ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਹੁਣ ਤੱਕ ਔਰਤ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰ ਸਰਿਤਾ ਵਿਹਾਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਦਿੱਲੀ ਦੇ ਜਾਮੀਆ ਇਲਾਕੇ ਨੇੜੇ ਇਕ ਬੈਗ ਪਿਆ ਹੈ ਅਤੇ ਉਸ 'ਚ ਕਿਸੇ ਔਰਤ ਦੀ ਲਾਸ਼ ਹੈ। ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਕਤਲ ਕਿਸ ਤਰ੍ਹਾਂ ਕੀਤਾ ਗਿਆ ਹੈ। ਔਰਤ ਦਾ ਕਤਲ ਵੀਰਵਾਰ ਸਵੇਰੇ ਕੀਤਾ ਜਾ ਚੁੱਕਿਆ ਸੀ। ਔਰਤ ਦੀ ਉਮਰ 25-30 ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਔਰਤ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੈ ਅਤੇ ਇੱਥੇ ਲਿਆ ਕੇ ਸੁੱਟਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News