ਹਿਮਾਚਲ ''ਚ ਸਭ ਤੋਂ ਵੱਡਾ ਅਗਨੀਕਾਂਡ: 32 ਘਰ ਸੜ ਕੇ ਹੋਏ ਸੁਆਹ, 41 ਪਰਿਵਾਰ ਬੇਘਰ
Wednesday, Apr 18, 2018 - 10:02 AM (IST)
ਸ਼ਿਮਲਾ— ਇੱਥੋਂ ਦੇ ਰੇਹੜੂ ਟਿੱਕਰ ਦੇ ਕੁਸ਼ੈਨੀ ਪਿੰਡ 'ਚ ਬੁੱਧਵਾਰ ਦੀ ਸਵੇਰ ਭਿਆਨ ਅਗਨੀਕਾਂਡ ਹੋਇਆ। ਜਿੱਥੇ ਕਰੀਬ 32 ਘਰ ਸੜ ਕੇ ਸੁਆਹ ਦੇ ਢੇਰ 'ਚ ਤਬਦੀਲ ਹੋ ਚੁਕੇ ਹਨ ਅਤੇ 41 ਪਰਿਵਾਰ ਬੇਘਰ ਹੋ ਗਏ ਹਨ। ਅੱਗ ਨੂੰ ਬੁਝਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 2 ਵਜੇ ਹੋਈ। ਉੱਥੇ ਹੀ 3.30 ਵਜੇ ਲੋਕਾਂ ਨੂੰ ਸੂਚਨਾ ਮਿਲੀ ਕਿ ਰੋਹੜੂ ਕੁਸ਼ੈਨੀ ਪਿੰਡ 'ਚ ਅੱਗ ਲੱਗ ਗਈ ਹੈ। ਇੱਥੇ ਲਗਭਗ 150 ਅਤੇ 200 ਦਰਮਿਆਨ ਘਰ ਹਨ। ਸਥਾਨਕ ਪੁਲਸ ਐੱਸ.ਐੱਚ.ਓ. ਸਮੇਤ 400 ਦੇ ਲਗਭਗ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। ਉੱਥੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਪੋਲ ਵੀ ਖੁੱਲ੍ਹੀ ਹੈ। ਭਿਆਨਕ ਅਗਨੀਕਾਂਡ ਨੂੰ ਬੁਝਾਉਣ ਫਾਇਰ ਬ੍ਰਿਗੇਡ ਵਿਭਾਗ ਦੀ ਪਹਿਲੀ ਗੱਡੀ ਬਿਨਾਂ ਪਾਣੀ ਦੇ ਹੀ ਮੌਕੇ 'ਤੇ ਪੁੱਜ ਗਈ। ਐੱਸ.ਡੀ.ਐੱਮ. ਰੋਹੜੂ ਬੀ.ਆਰ. ਸ਼ਰਮਾ ਵੀ ਮੌਕੇ 'ਤੇ ਪੁੱਜੇ। ਇਸ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਜ਼ਿਲਾ ਫਾਇਰ ਬ੍ਰਿਗੇਡ ਅਧਿਕਾਰੀ ਡੀ.ਸੀ. ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਦੱਸੀ ਜਾ ਰਹੀ ਹੈ।
Fire broke out in the Kaishani village of Shimla, 40 houses gutted. Fire has been doused now. No casualties reported. #HimachalPradesh pic.twitter.com/b1o9zUwNhm
— ANI (@ANI) April 18, 2018
ਹਰ ਵਾਰ ਸਾਹਮਣੇ ਆਈ ਵਿਭਾਗ ਦੀ ਲਾਪਰਵਾਹੀ
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ 'ਤੇ ਨਾ ਪੁੱਜੀ ਹੋਵੇ। ਪਿਛਲੇ ਦਿਨ ਚੌਪਾਲ 'ਚ ਹੋਏ ਅਗਨੀਕਾਂਡ 'ਚ 2 ਮੰਜ਼ਲਾਂ ਮਕਾਨ ਪੂਰੀ ਤਰ੍ਹਾਂ ਸੜ ਗਿਆ ਪਰ ਫਾਇਰ ਬ੍ਰਿਗੇਡ ਦੀ ਗੱਡੀ ਉਦੋਂ ਅੱਧੀ, ਜਦੋਂ ਅੱਧਾ ਭਵਨ ਸੜ ਗਿਆ ਸੀ। ਇਹੀ ਨਹੀਂ ਰਾਜਧਾਨੀ 'ਚ ਪਿਛਲੇ ਮਹੀਨੇ ਲੱਕੜ ਬਾਜ਼ਾਰ 'ਚ ਹੋਏ ਅਗਨੀਕਾਂਡ 'ਚ ਵੀ ਜਦੋਂ ਵਿਭਾਗ ਦੀ ਗੱਡੀ ਆਈ ਤਾਂ ਉਨ੍ਹਾਂ ਦੇ ਫਾਇਰ ਡੈਂਟ ਹੀ ਨਹੀਂ ਚੱਲੇ।
ਇਹ ਪਰਿਵਾਰ ਹੋਏ ਬੇਘਰ
