ਇੰਦੌਰ ’ਚ ਨਾਮ ਪੁੱਛ ਕੇ ਚੂੜੀਆਂ ਵੇਚਣ ਵਾਲੇ ਨੂੰ ਕੁੱਟਿਆ, ਫਿਰਕੂ ਸਦਭਾਵਨਾ ਵਿਗਾੜਨ ਦਾ ਮਾਮਲਾ ਦਰਜ

Monday, Aug 23, 2021 - 12:57 PM (IST)

ਇੰਦੌਰ ’ਚ ਨਾਮ ਪੁੱਛ ਕੇ ਚੂੜੀਆਂ ਵੇਚਣ ਵਾਲੇ ਨੂੰ ਕੁੱਟਿਆ, ਫਿਰਕੂ ਸਦਭਾਵਨਾ ਵਿਗਾੜਨ ਦਾ ਮਾਮਲਾ ਦਰਜ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ’ਚ ਫੇਰੀ ਲਗਾ ਕੇ ਚੂੜੀਆਂ ਵੇਚ ਰਹੇ 25 ਸਾਲਾ ਵਿਅਕਤੀ ਨੂੰ 5-6 ਲੋਕਾਂ ਦੇ ਸਮੂਹ ਨੇ ਕਥਿਤ ਤੌਰ ’ਤੇ ਨਾਮ ਪੁੱਛ ਕੇ ਕੁੱਟ ਦਿੱਤਾ ਅਤੇ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ’ਚ ਸ਼ਾਮਲ ਲੋਕਾਂ ਵਿਰੁੱਧ ਫਿਰਕੂ ਸਦਭਾਵਨਾ ਵਿਗਾੜਨ ਅਤੇ ਹੋਰ ਗੰਭੀਰ ਦੋਸ਼ਾਂ ’ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ ਅਤੇ ਵਾਇਰਲ ਵੀਡੀਓ ’ਚ ਸਮੂਹ ’ਚ ਸ਼ਾਮਲ ਲੋਕ ਚੂੜੀਆਂ ਵੇਚਣ ਵਾਲੇ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਪੀੜਤ ਉਨ੍ਹਾਂ ਤੋਂ ਛੱਡਣ ਦੀ ਅਪੀਲ ਕਰ ਰਿਹਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਚੂੜੀ ਵਪਾਰੀ ਤਸਲੀਮ ਅਲੀ (25) ਨੇ ਐਤਵਾਰ ਦੇਰ ਰਾਤ ਸ਼ਿਕਾਇਤ ਦਰਜ ਕਰਵਾਈ ਕਿ ਗੋਵਿੰਦ ਨਗਰ ’ਚ 5-6 ਲੋਕਾਂ ਨੇ ਉਸ ਦਾ ਨਾਮ ਪੁੱਛਿਆ ਅਤੇ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਗੋਡਸੇ ਮਹਾਤਮਾ ਗਾਂਧੀ ਦੀ ਥਾਂ ਜਿੱਨਾਹ ਨੂੰ ਮਾਰਦੇ ਤਾਂ ਸ਼ਾਇਦ ਵੰਡ ਰੁਕ ਜਾਂਦੀ : ਸੰਜੇ ਰਾਊਤ

ਉਨ੍ਹਾਂ ਦੱਸਿਆ ਕਿ ਚੂੜੀ ਵਪਾਰੀ ਨੇ ਆਪਣੀ ਸ਼ਿਕਾਇਤ ’ਚ ਇਹ ਦੋਸ਼ ਵੀ ਲਗਾਇਆ ਕਿ ਲੋਕਾਂ ਨੇ ਉਸ ਲਈ ਫਿਰਕੂ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸ ਤੋਂ10 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਫ਼ੋਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਨਾਲ ਹੀ ਕਰੀਬ 25 ਹਜ਼ਾਰ ਰੁਪਏ ਮੁੱਲ ਦੀਆਂ ਚੂੜੀਆਂ ਖੋਹ ਲਈਆਂ। ਅਧਿਕਾਰੀ ਨੇ ਦੱਸਿਆ ਕਿ ਚੂੜੀ ਵਪਾਰੀ ਦੀ ਸ਼ਿਕਾਇਤ ’ਤੇ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 120-ਬੀ (ਅਪਰਾਧਕ ਸਾਜਿਸ਼), ਧਾਰਾ 141 (ਲੋਕਾਂ ਵਲੋਂ ਗੈਰ ਕਾਨੂੰਨੀ ਤੌਰ ’ਤੇ ਜਮ੍ਹਾ ਹੋਣਾ), ਧਾਰਾ 147 (ਬਲਵਾ), ਧਾਰਾ 153-ਏ (ਫਿਰਕੂ ਸਦਾਵਨਾ ’ਤੇ ਉਲਟ ਅਸਰ ਪਾਉਣ ਵਾਲਾ ਕੰਮ) ਅਤੇ ਧਾਰਾ 298 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੋਂ ਜਾਣਬੁੱਝ ਕਹੇ ਗਏ ਸ਼ਬਦ), ਧਾਰਾ 395 (ਡਕੈਤੀ) ਅਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੂੜੀ ਵਪਾਰੀ ਨੂੰ ਕੁੱਟਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News