ਹਮਾਸ ਤੋਂ UN ਦੇ ਮੁਖੀ ਦੀ ਅਪੀਲ- ਬਿਨਾਂ ਕਿਸੇ ਸ਼ਰਤ ਦੇ ਬੰਧਕਾਂ ਨੂੰ ਤੁਰੰਤ ਕਰੇ ਰਿਹਾਅ

10/16/2023 11:06:01 AM

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਹਮਾਸ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਰੱਖੇ ਬਿਨਾਂ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਗੁਤਾਰੇਸ ਨੇ ਮੌਜੂਦਾ ਸਥਿਤੀ ਦਰਮਿਆਨ ਦੋ ਮਨੁੱਖੀ ਅਪੀਲਾਂ ਕੀਤੀਆਂ ਹਨ। ਉਨ੍ਹਾਂ ਨੇ ਪੋਸਟ ਕੀਤਾ ਕਿ ਮੇਰੀਆਂ ਦੋ ਮਨੁੱਖੀ ਅਪੀਲਾਂ ਹਨ। ਹਮਾਸ ਤੋਂ ਬੰਧਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਦੂਜੀ ਅਪੀਲ ਕਿ ਇਜ਼ਰਾਈਲ ਨੂੰ ਗਾਜ਼ਾ 'ਚ ਨਾਗਰਿਕਾਂ ਦੀ ਖ਼ਾਤਰ ਮਨੁੱਖੀ ਮਦਦ ਲਈ ਤੁਰੰਤ ਅਤੇ ਬਿਨਾਂ ਰੁਕਾਵਟ ਪਹੁੰਚ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਗੁਤਾਰੇਸ ਨੇ ਇਕ ਬਿਆਨ 'ਚ ਕਿਹਾ ਕਿ ਗਾਜ਼ਾ ਵਿਚ ਪਾਣੀ ਅਤੇ ਬਿਜਲੀ ਦੀ ਕਮੀ ਹੈ। ਯੇਰੂਸ਼ਲਮ ਪੋਸਟ ਦੀ ਰਿਪੋਰਟ ਮੁਤਾਬਕ 1300 ਲੋਕ ਮਾਰੇ ਗਏ ਹਨ, ਜਦਕਿ 3600 ਤੋਂ ਵਧੇਰੇ ਜ਼ਖ਼ਮੀ ਹੋਏ ਹਨ। 

ਹੁਣ ਤੱਕ 3900 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਜਾਣਕਾਰੀ ਮੁਤਾਬਕ ਇਜ਼ਰਾਈਲ 'ਚ ਹੁਣ ਤੱਕ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3600 ਤੋਂ ਵੱਧ ਜ਼ਖਮੀ ਹਨ। ਇਸ ਦੇ ਨਾਲ ਹੀ ਗਾਜ਼ਾ ਪੱਟੀ 'ਚ ਕਰੀਬ 2500 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਗੈਲੈਂਟ ਨੇ ਕਿਹਾ ਕਿ ਇਕ ਅੰਦਾਜ਼ੇ ਅਨੁਸਾਰ ਗਾਜ਼ਾ ਪੱਟੀ 'ਚ 150-200 ਇਜ਼ਰਾਈਲੀ ਹਮਾਸ ਵਲੋਂ ਬੰਧਕ ਬਣਾਏ ਗਏ ਹਨ। ਅਸੀਂ ਇਸ ਵੱਡੀ ਗੁੰਝਲ ਵਿਚ ਵੀ ਉਨ੍ਹਾਂ ਦਾ ਪਤਾ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

ਓਧਰ ਯਰੂਸ਼ਲਮ ਪੋਸਟ ਦੀ ਰਿਪੋਰਟ ਤਾਜ਼ਾ ਅਪਡੇਟ ਮੁਤਾਬਕ ਹਮਾਸ ਦੇ ਅੱਤਵਾਦੀ ਹਮਲਿਆਂ 'ਚ 1,300 ਲੋਕ ਮਾਰੇ ਗਏ ਹਨ ਅਤੇ 3,600 ਤੋਂ ਵੱਧ ਜ਼ਖਮੀ ਹੋਏ ਹਨ। ਜਿਵੇਂ ਕਿ ਇਜ਼ਰਾਈਲ ਹਮਾਸ ਦੇ ਖਿਲਾਫ ਜਵਾਬੀ ਕਾਰਵਾਈ ਕਰਨਾ ਜਾਰੀ ਰੱਖੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਕਿਹਾ ਕਿ ਹਮਾਸ ਨੇ ਸੋਚਿਆ ਸੀ ਕਿ ਇਜ਼ਰਾਈਲ ਟੁੱਟ ਜਾਵੇਗਾ ਪਰ ਅਸੀਂ ਹਮਾਸ ਨੂੰ ਤਬਾਹ ਕਰ ਦੇਵਾਂਗੇ।


Tanu

Content Editor

Related News