ਦਿੱਲੀ ’ਚ ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’

11/02/2021 3:58:50 PM

ਨਵੀਂ ਦਿੱਲੀ (ਵਾਰਤਾ)- ਦੀਵਾਲੀ ਤੋਂ 2 ਦਿਨ ਪਹਿਲਾਂ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ’ਚ ਪਹੁੰਚ ਗਈ ਹੈ ਅਤੇ ਸੋਮਵਾਰ ਰਾਤ ਇਸ ਸੀਜਨ ਦੀ ਸਭ ਤੋਂ ਸਰਦ ਰਹੀ। ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ’ਚ ਪਾਰਾ 13.6 ਡਿਗਰੀ ਸੈਲਸੀਅਸ ਤੱਕ ਖਿਸਕ ਗਿਆ ਜੋ ਆਮ ਤੋਂ 2 ਡਿਗਰੀ ਹੇਠਾਂ ਹੈ। ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ 314 ਰਿਹਾ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ਕਾਰਨ ਬੁੱਧਵਾਰ ਅਤੇ ਵੀਰਵਾਰ ਨੂੰ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਸਥਿਤੀ ’ਚ ਰਹੇਗੀ। ਉੱਥੇ ਹੀ ਆਉਣ ਵਾਲੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਸਥਿਤੀ ’ਚ ਰਹੇਗੀ।

ਇਹ ਵੀ ਪੜ੍ਹੋ : ਚੰਗੀ ਖ਼ਬਰ: ਇਸ ਤਾਰੀਖ਼ ਤੋਂ 30 ਲੱਖ ਵੀਜ਼ਾ ਧਾਰਕ ਭਾਰਤੀ ਜਾ ਸਕਣਗੇ ਅਮਰੀਕਾ

ਪਰਾਲੀ ਸਾੜਨ ਨਾਲ ਪੀ.ਐੱਮ. 2.5 ਦੀ ਮਾਤਰਾ ਮੰਗਲਵਾਰ ਅਤੇ ਬੁੱਧਵਾਰ ਨੂੰ 5 ਫੀਸਦੀ ਤੋਂ ਘੱਟ ਰਹਿਣ ਦੇ ਆਸਾਰ ਹਨ, ਕਿਉਂਕਿ ਹਵਾ ਦਾ ਰੁਖ ਉਲਟੀ ਦਿਸ਼ਾ ’ਚ ਹੈ ਅਤੇ ਇਸ ਕਾਰਨ ਹਵਾ ’ਚ ਪ੍ਰਦੂਸ਼ਕਾਂ ਦੀ ਮਾਤਰਾ ਦੀ ਕਮੀ ਆ ਸਕਦੀ ਹੈ। ਇਸ ਵਿਚ ਪਰਾਲੀ ਸਾੜੇ ਜਾਣ ਵਾਲੀਆਂ ਥਾਂਵਾਂ ’ਚ ਵੀ ਵਾਧਾ ਹੋਇਆ ਹੈ, ਜਿਸ ਕਾਰਨ ਸੋਮਵਾਰ ਨੂੰ ਪੰਜਾਬ ’ਚ 1796, ਹਰਿਆਣਾ ’ਚ 124 ਅਤੇ ਉੱਤਰ ਪ੍ਰਦੇਸ਼ ’ਚ 157 ਥਾਂਵਾਂ ’ਤੇ ਪਰਾਲੀ ਸਾੜੀ ਗਈ। ਸਫ਼ਰ ਅਨੁਸਾਰ ਪਰਾਲੀ ਸਾੜੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਪੀ.ਐੱਮ. 2.5 ਪ੍ਰਦੂਸ਼ਕ ਤੱਤਾਂ ਦੀ ਮਾਤਰਾ ’ਚ ਇਸ ਦਾ ਯੋਗਦਾਨ ਲਗਭਗ 7 ਫੀਸਦੀ ਰਿਹਾ।

ਇਹ ਵੀ ਪੜ੍ਹੋ : ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News