ਨੋਟਬੰਦੀ ਨਾਲ ''ਆਪ'' ਸਰਕਾਰ ਨੂੰ ਝਟਕਾ, ਕਰੋੜਾਂ ਦਾ ਹੋਇਆ ਘਾਟਾ!

02/21/2017 5:00:09 PM

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਕਾਰੋਬਾਰੀ ਜਗਤ ਨੂੰ ਹੋਏ ਨੁਕਸਾਨ ਦਰਮਿਆਨ ਸਰਕਾਰੀ ਸੈਕਟਰ ਵੀ ਇਸ ਦੇ ਪ੍ਰਭਾਵ ਤੋਂ ਵਾਂਝਾ ਨਹੀਂ ਹੈ। ਦਿੱਲੀ ਸਰਕਾਰ ਦੇ ਸੂਤਰਾਂ ਅਨੁਸਾਰ ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਹੁਣ ਤੱਕ 5 ਹਜ਼ਾਰ ਕਰੋੜ ਦਾ ਘਾਟਾ ਹੋਇਆ ਹੈ। ਸਰਕਾਰ ਦੇ ਸੂਤਰਾਂ ਅਨੁਸਾਰ ਨੋਟਬੰਦੀ ਤੋਂ ਬਾਅਦ ਸਰਕਾਰ ਦੇ ਵੈਨ ਕਲੈਕਸ਼ਨ ''ਚ ਕਾਫੀ ਕਮੀ ਆਈ ਹੈ। ਦਸੰਬਰ ''ਚ ਸਰਕਾਰ ਦੇ ਟੈਕਸ ਕਲੈਕਸ਼ਨ ''ਚ ਨੈਗੇਟਿਵ ਗਰੋਥ ਦਰਜ ਕੀਤੀ ਗਈ ਹੈ। ਹਾਲਾਂਕਿ ਜਨਵਰੀ ''ਚ ਟੈਕਸ ਦੀ ਕਮਾਈ ''ਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ।
ਦਿੱਲੀ ''ਚ ਕਈ ਉਦਯੋਗਿਕ ਇਲਾਕਿਆਂ ''ਚ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇੰਾ ਹੀ ਨਹੀਂ ਘਾਟੇ ਕਾਰਨ ਦਿੱਲੀ ਸਰਕਾਰ ਨੇ ਆਪਣੇ ਸੋਧ ਬਜਟ ਨੂੰ 46 ਹਜ਼ਾਰ ਕਰੋੜ ਤੋਂ ਘਟਾ ਕੇ 41 ਹਜ਼ਾਰ ਕਰੋੜ ਕਰ ਦਿੱਤਾ ਹੈ। ਸਰਕਾਰ ਦੀ ਵੈਟ ਤੋਂ ਹੁਣ ਤੱਕ ਦੀ ਕਮਾਈ 17600 ਕਰੋੜ ਹੀ ਰਹੀ ਹੈ, ਜਦੋਂ ਕਿ ਤੀਜੀ ਤਿਮਾਹੀ ''ਚ ਸਰਕਾਰ ਨੂੰ 19 ਹਜ਼ਾਰ ਕਰੋੜ ਰੁਪਏ ਆਉਣ ਦੀ ਆਸ ਸੀ। ਦਿੱਲੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਆਖਰੀ ਤਿਮਾਹੀ ''ਚ ਵੀ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਸਰਕਾਰ ਦੇ ਟੈਕਸ ਦੀ ਕਮਾਈ ''ਤੇ ਅਸਰ ਪਵੇਗਾ।


Disha

News Editor

Related News