KCR ਦੇ ਪਰਿਵਾਰ ਦੇ ''ਭ੍ਰਿਸ਼ਟਾਚਾਰ'' ਦੀ ਦਿੱਲੀ ''ਚ ਵੀ ਚਰਚਾ: ਰਾਜਨਾਥ

10/16/2023 5:18:11 PM

ਹੈਦਰਾਬਾਦ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੇ ਸ਼ਾਸਨ ਵਿਚ ਸੂਬੇ 'ਚ ਸੱਤਾ ਦੀ ਦੁਰਵਰਤੋਂ ਹੋਣ ਅਤੇ ਭ੍ਰਿਸ਼ਟਾਚਾਰ ਤੇਜ਼ੀ ਨਾਲ ਵੱਧਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੇ. ਸੀ. ਆਰ. ਦੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਚਰਚਾ ਸੂਬੇ ਵਿਚ ਹੀ ਨਹੀਂ, ਸਗੋਂ ਦਿੱਲੀ ਵਿਚ ਵੀ ਹੈ। ਦੱਸ ਦੇਈਏ ਕਿ ਚੰਦਰਸ਼ੇਖਰ ਰਾਵ ਨੂੰ ਕੇ. ਸੀ. ਆਰ. ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਗੁਜਰਾਤ ਅਤੇ ਦੇਸ਼ ਦੇ ਹੋਰ ਸੂਬੇ 9 ਤੋਂ 10 ਸਾਲਾਂ ਵਿਚ ਵਿਕਸਿਤ ਹੋ ਸਕਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੁਨੀਆ 'ਚ ਭਾਰਤ ਦਾ ਮਾਣ ਵੱਧ ਸਕਦਾ ਹੈ, ਤਾਂ ਕੇ. ਸੀ. ਆਰ. ਦੀ ਅਗਵਾਈ 'ਚ ਤੇਲੰਗਾਨਾ ਦਾ ਵਿਕਾਸ ਕਿਉਂ ਨਹੀਂ ਹੋਇਆ। ਸਿੰਘ ਮੁਤਾਬਕ ਕੇ. ਸੀ. ਆਰ. ਦੇ ਸ਼ਾਸਨ ਵਿਚ ਸੱਤਾ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਭ੍ਰਿਸ਼ਟਾਚਾਰ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚ ਔਰਤਾਂ ਨੂੰ ਮੌਕੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਵਿਚ ਸੰਸਦ 'ਚ ਪਾਸ ਮਹਿਲਾ ਰਾਖਵਾਂਕਰਨ ਬਿੱਲ 2029 ਜਾਂ 2026 ਤੱਕ ਵੀ ਲਾਗੂ ਹੋ ਸਕਦਾ ਹੈ।


Tanu

Content Editor

Related News