ਚੱਲਦੀ-ਚੱਲਦੀ ਨਦੀ ''ਚ ਜਾ ਡਿੱਗੀ ਸਵਾਰੀਆਂ ਨਾਲ ਭਰੀ Thar, ਇਕ-ਇਕ ਕਰ ਕੇ...
Saturday, Apr 12, 2025 - 02:00 PM (IST)

ਨੈਸ਼ਨਲ ਡੈਸਕ- ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਲਕਨੰਦਾ ਨਦੀ 'ਚ ਇਕ ਐੱਸ.ਯੂ.ਵੀ. ਡਿੱਗ ਗਈ, ਜਿਸ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 5 ਲੋਕ ਲਾਪਤਾ ਹੋ ਗਏ, ਜਦਕਿ 1 ਔਰਤ ਨੂੰ ਬਚਾ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਦੇਵਪ੍ਰਯਾਗ ਦੇ ਥਾਣਾ ਇੰਚਾਰਜ ਮਹੀਪਾਲ ਸਿੰਘ ਰਾਵਤ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਈ ਮਹਿੰਦਰਾ ਥਾਰ 'ਚ 6 ਲੋਕ ਸਵਾਰ ਸਨ ਜੋ ਕਿ ਸਵੇਰੇ 6 ਵਜੇ ਦੇ ਕਰੀਬ ਬਦਰੀਨਾਥ ਨੈਸ਼ਨਲ ਹਾਈਵੇ 'ਤੇ ਬਗਵਾਨ ਪਿੰਡ ਕੋਲ ਅਲਕਨੰਦਾ ਨਦੀ 'ਚ ਜਾ ਡਿੱਗੀ। ਉਨ੍ਹਾਂ ਅੱਗੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਸਟੇਟ ਡਿਜ਼ਾਸਟਰ ਰੈਸਕਿਊ ਫੋਰਸ ਤੇ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਇਕ ਔਰਤ ਨੂੰ ਬਚਾ ਲਿਆ, ਜਦਕਿ ਇਕ-ਇਕ ਕਰ ਕੇ ਬਾਕੀ ਦੇ 5 ਸਵਾਰ ਲਾਪਤਾ ਹੋ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਸਮੇਂ ਨੌਜਵਾਨ ਨਾਲ ਵਾਪਰ ਗਈ ਅਣਹੋਣੀ ! ਨਹੀਂ ਸੋਚਿਆ ਸੀ ਇੰਝ ਹੋਵੇਗੀ ਮੌਤ
ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਗੱਡੀ ਫਰੀਦਾਬਾਦ ਤੋਂ ਚਮੋਲੀ ਵੱਲ ਜਾ ਰਹੀ ਸੀ ਕਿ ਰਸਤੇ 'ਚ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਰਾਤ ਹੋਈ ਬਾਰਿਸ਼ ਕਾਰਨ ਗਿੱਲੀ ਹੋਈ ਸੜਕ ਕਾਰਨ ਵਾਪਰਿਆ ਹੈ। ਅਸਲ ਕਾਰਨਾਂ ਦੀ ਜਾਂਚ ਤੇ ਲਾਪਤਾ ਹੋਏ ਲੋਕਾਂ ਦੀ ਭਾਲ ਹਾਲੇ ਜਾਰੀ ਹੈ।
ਇਹ ਵੀ ਪੜ੍ਹੋ- ਘਰੋਂ ਮਾਤਾ ਵੈਸ਼ਣੋਦੇਵੀ ਜਾਣ ਲਈ ਨਿਕਲੇ 4 ਦੋਸਤ ; ਫ਼ਿਰ ਜੋ ਹੋਇਆ, ਦੇਖਣ ਵਾਲਿਆਂ ਦੀਆਂ ਵੀ ਨਿਕਲ ਗਈਆਂ ਚੀਕਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e