ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ, ਅੱਤਵਾਦੀਆਂ ਨੂੰ ਚੋਣਾਂ ''ਚ ਰੁਕਾਵਟ ਨਹੀਂ ਪਾਉਣ ਦੇਵਾਂਗੇ : BSF

Tuesday, Sep 10, 2024 - 12:47 PM (IST)

ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ, ਅੱਤਵਾਦੀਆਂ ਨੂੰ ਚੋਣਾਂ ''ਚ ਰੁਕਾਵਟ ਨਹੀਂ ਪਾਉਣ ਦੇਵਾਂਗੇ : BSF

ਭਦਰਵਾਹ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਹੱਦਾਂ 'ਤੇ ਇਹ ਯਕੀਨੀ ਕਰਨ ਲਈ ਘੁਸਪੈਠ ਰੋਕੂ ਕਦਮ ਚੁੱਕੇ ਗਏ ਹਨ ਕਿ ਅੱਤਵਾਦੀ ਜੰਮੂ ਕਸ਼ਮੀਰ 'ਚ ਘੁਸਪੈਠ ਨਾ ਕਰਨ ਅਤੇ ਵਿਧਾਨ ਸਭਾ ਚੋਣਾਂ 'ਚ ਰੁਕਾਵਟ ਨਾ ਪਾਉਣ। ਬੀ.ਐੱਸ.ਐੱਫ., ਜੰਮੂ ਫਰੰਟੀਅਰ ਦੇ ਜਨਰਲ ਇੰਸਪੈਕਟਰ ਡੀ.ਕੇ. ਬੂਰਾ ਡੋਡਾ ਜ਼ਿਲ੍ਹੇ ਦੇ ਭਦਰਵਾਹ ਇਲਾਕੇ 'ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਦੱਖਣ ਕਸ਼ਮੀਰ 'ਚ ਡੋਡਾ ਜ਼ਿਲ੍ਹੇ ਨਾਲ 6 ਹੋਰ ਜ਼ਿਲ੍ਹਿਆਂ ਦੀਆਂ ਕੁੱਲ 24 ਵਿਧਾਨ ਸਭਾ ਸੀਟਾਂ ਅਤੇ ਜੰਮੂ ਦੇ ਚਿਨਾਬ ਘਾਟੀ ਖੇਤਰ 'ਚ ਪਹਿਲੇ ਪੜਾਅ ਦੇ ਅਧੀਨ 18 ਸਤੰਬਰ ਨੂੰ ਵੋਟਿੰਗ ਹੋਣੀ ਹੈ। ਬੀ.ਐੱਸ.ਐੱਫ. ਅਧਿਕਾਰੀ ਨੇ ਕਿਹਾ,''ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ, ਕਿਉਂਕਿ ਬੀ.ਐੱਸ.ਐੱਫ. ਨੇ ਪੁਲਸ ਸਮੇਤ ਸੰਬੰਧਤ ਏਜੰਸੀਆਂ ਨਾਲ ਮਿਲ ਕੇ ਘੁਸਪੈਠ ਰੋਕੂ ਸਾਰੇ ਜ਼ਰੂਰ ਕਦਮ ਚੁੱਕੇ ਹਨ। ਮੈਂ ਹਰ ਕਿਸੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਚੋਣ ਪ੍ਰਕਿਰਿਆ ਦੌਰਾਨ ਅਜਿਹੀ ਕੋਈ ਗਤੀਵਿਧੀ (ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ) ਨਹੀਂ ਹੋਣ ਦਿੱਤੀ ਜਾਵੇਗੀ।''

ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਕਿਸੇ ਵੀ ਸਥਿਤੀ ਨਾਲ ਨਜਿੱਠਣ 'ਚ ਸਮਰੱਥ ਹੈ ਅਤੇ ਉਹ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ 'ਚ ਆਪਣੀ ਭੂਮਿਕਾ ਨਿਭਾਏਗਾ। ਬੂਰਾ ਨੇ ਕਿਹਾ,''ਬੀ.ਐੱਸ.ਐੱਫ. ਇਕ ਸਮਰੱਥ ਫ਼ੋਰਸ ਹੈ ਅਤੇ ਤੁਸੀਂ ਦੇਖੋਗੇ ਕਿ ਸਾਡੇ ਸੈਨਿਕ ਕਠਿਨ ਇਲਾਕਿਆਂ 'ਚ ਵੱਧ ਤਾਇਨਾਤ ਹਨ, ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਅਤੇ ਆਪਣਾ ਕੰਮ ਬਹਾਦਰੀ ਨਾਲ ਕਰਨ 'ਚ ਸਮਰੱਥ ਹਨ। ਯਕੀਨੀ ਰੂਪ ਨਾਲ ਚੋਣਾਂ ਕਰਵਾਉਣ ਲਈ ਬੀ.ਐੱਸ.ਐੱਫ. ਇੱਥੇ (ਚਿਨਾਬ ਘਾਟੀ 'ਚ) 'ਚ ਤਾਇਨਾਤ ਹੈ।'' ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ 'ਚ ਹਾਲ ਨਚ ਹੋਈਆਂ ਘਟਨਾਵਾਂ ਦੇ ਸੰਦਰਭ 'ਚ ਬੀ.ਐੱਸ.ਐੱਫ. ਅਧਿਕਾਰੀ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਮੌਜੂਦ ਕਮਾਂਡਰ ਕੁਝ ਘਟਨਾਵਾਂ ਤੋਂ ਜਾਣੂ ਹਨ ਅਤੇ ਪੂਰੇ ਖੇਤਰ ਨੂੰ ਸੁਰੱਖਿਅਤ ਬਣਾਉਣ ਲਈ ਉੱਚਿਤ ਤਰੀਕੇ ਨਾਲ ਆਪਣੀਆਂ ਗਤੀਵਿਧੀਆਂ ਦਾ ਸੰਚਾਲਣ ਕਰ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੇਗੀ।'' ਇਸ ਤੋਂ ਪਹਿਲੇ ਬੀ.ਐੱਸ.ਐੱਫ. ਆਈ.ਜੀ. ਨੇ ਫ਼ੋਰਸ ਦੇ 20 ਕਮਾਂਡਿੰਗ ਅਧਿਕਾਰੀਆਂ ਨਾਲ ਇਕ ਬੈਠਕ 'ਚ ਚੋਣ ਸੁਰੱਖਿਆ ਦੀ ਸਮੀਖਿਆ ਕੀਤੀ। ਬੀ.ਐੱਸ.ਐੱਫ. ਦੀਆਂ ਟੁਕੜੀਆਂ ਸਾਰੇ ਤਿੰਨ ਜ਼ਿਲ੍ਹਿਆਂ 'ਚ ਤਾਇਨਾਤ ਹਨ। ਉਨ੍ਹਾਂ ਨੇ ਹਾਲ ਫਿਲਹਾਲ 'ਚ ਇਸ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ,''ਉਨ੍ਹਾਂ ਦੀ (ਅੱਤਵਾਦੀਆਂ) ਗਿਣਤੀ ਵੱਧ ਨਹੀਂ ਹੈ ਪਰ ਕਿਉਂਕਿ ਇਲਾਕੇ 'ਚ ਵਿਸ਼ਾਲ ਸੰਘਣਾ ਜੰਗਲ ਹੈ ਤਾਂ ਉਨ੍ਹਾਂ ਨੂੰ ਲੁੱਕਣ ਦਾ ਮੌਕਾ ਮਿਲ ਰਿਹਾ ਹੈ।'' ਉਨ੍ਹਾਂ ਨੇ ਜਵਾਨਾਂ ਨੂੰ ਚੌਕਸ ਰਹਿਣ ਅਤੇ ਅੱਤਵਾਦੀਆਂ ਦੀ ਕਿਸੇ ਵੀ ਸਾਜਿਸ਼ ਨੂੰ ਅਸਫ਼ਲ ਕਰਨ ਲਈ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News