ਅੱਤਵਾਦੀਆਂ ਨੇ ਘਰ 'ਚ ਦਾਖਿਲ ਹੋ ਕੇ ਪੁਲਸ ਕਰਮਚਾਰੀ ਦੀ ਕੀਤੀ ਹੱਤਿਆ

10/13/2018 1:01:04 PM

ਸ਼੍ਰੀਨਗਰ-ਜੰਮੂ ਕਸ਼ਮੀਰ 'ਚ ਬਾਰਾਮੂਲਾ ਜ਼ਿਲੇ ਦੇ ਸੋਪੋਰ ਟਾਊਨਸ਼ਿਪ 'ਚ ਅੱਤਵਾਦੀਆਂ ਨੇ ਘਰ 'ਚ ਦਾਖਿਲ ਹੋ ਕੇ ਇਕ ਪੁਲਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਰਿਪੋਰਟ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਅਣਜਾਣ ਅੱਤਵਾਦੀ ਸ਼ੁੱਕਰਵਾਰ ਨੂੰ ਦੇਰ ਰਾਤ ਉੱਤਰ-ਕਸ਼ਮੀਰ ਜ਼ਿਲੇ ਦੇ ਸ਼ਹਿਰੀ ਇਲਾਕੇ ਵਾਰਪੋਰਾ 'ਚ ਜਾਵੇਦ ਅਹਿਮਦ ਲੋਨ ਦੇ ਘਰ 'ਚ ਦਾਖਲ ਹੋ ਗਿਆ ਅਤੇ ਉਸ 'ਤੇ ਗੋਲੀ ਚਲਾ ਦਿੱਤੀ। ਗੰਭੀਰ ਰੂਪ 'ਚ ਜਖਮੀ ਹੋ ਜਾਣ ਤੋਂ ਬਾਅਦ ਜਾਵੇਦ ਦੀ ਮੌਤ ਹੋ ਗਈ। ਇਸ ਘਟਨਾ ਦੇ ਸਿਲਸਿਲੇ 'ਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਵੇਦ ਜੰਮੂ-ਕਸ਼ਮੀਰ ਪੁਲਿਸ 'ਚ ਵਿਸ਼ੇਸ਼ ਪੁਲਸ ਆਧਿਕਾਰੀ (ਐੱਸ. ਪੀ. ਓ.) ਸੀ।


Related News