ਨਮਾਜ਼ ਅਦਾ ਕਰ ਪਰਤ ਰਹੇ ਪੁਲਸ ਇੰਸਪੈਕਟਰ ਦਾ ਅੱਤਵਾਦੀਆਂ ਨੇ ਕੀਤਾ ਕਤਲ

10/20/2020 1:15:51 AM

ਅਨੰਤਨਾਗ - ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਅਨੰਤਨਾਗ ਜ਼ਿਲ੍ਹੇ 'ਚ ਮਸੀਤ ਤੋਂ ਘਰ ਪਰਤ ਰਹੇ ਪੁਲਸ ਅਧਿਕਾਰੀ ਮੁਹੰਮਦ ਅਸ਼ਰਫ ਭੱਟ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਜ਼ਿਲ੍ਹੇ ਦੇ ਬਿਜਬਹੇੜਾ ਇਲਾਕੇ ਦੀ ਹੈ। ਇੰਸਪੈਕਟਰ ਮੁਹੰਮਦ ਅਸ਼ਰਫ ਭੱਟ ਨੂੰ ਬਿਜਬੇਹੜਾ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਭੱਟ ਫਿਲਹਾਲ ਪੁਲਵਾਮਾ ਜ਼ਿਲ੍ਹੇ ਦੇ ਲੇਥਪੁਰਾ 'ਚ ਪੁਲਸ ਸਿਖਲਾਈ ਕੇਂਦਰ 'ਚ ਤਾਇਨਾਤ ਸਨ।

ਪੁਲਸ ਦੇ ਅਨੁਸਾਰ, ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ 'ਚ ਤਾਇਨਾਤ ਇੰਸਪੈਕਟਰ ਮੁਹੰਮਦ  ਅਸ਼ਰਫ ਭੱਟ ਅਨੰਤਨਾਗ ਦੇ ਬਿਜਬਹੇੜਾ ਦੇ ਚਾਂਦਪੋਰਾ 'ਚ ਪਰਿਵਾਰ ਨਾਲ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਦੂਜੇ ਘਰ 'ਚ ਰਹਿੰਦੇ ਹਨ। ਸੋਮਵਾਰ ਦੀ ਸ਼ਾਮ ਲੱਗਭੱਗ ਸਾਢੇ 6.30 ਵਜੇ ਉਹ ਨਮਾਜ਼ ਪੜ੍ਹਨ ਲਈ ਵਾਪਸ ਮਸੀਤ ਗਏ ਅਤੇ ਉੱਥੋਂ ਪਰਤਦੇ ਸਮੇਂ ਪਿਤਾ ਦੀ ਖੈਰੀਅਤ ਪੁੱਛਣ ਲਈ ਜਾ ਰਹੇ ਸਨ। ਉਥੇ ਹੀ ਸੰਨ੍ਹ ਲਾ ਕੇ ਬੈਠੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।

ਅੱਤਵਾਦੀਆਂ ਨੇ ਮੁਹੰਮਦ ਅਸ਼ਰਫ ਭੱਟ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਫਰਾਰ ਹੋ ਗਏ। ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਡਿੱਗ ਪਏ। ਅਚਨਾਕ ਹੋਈ ਗੋਲੀਬਾਰੀ ਦੀ ਆਵਾਜ਼ ਸੁਣ ਲੋਕ ਮੌਕੇ 'ਤੇ ਪੁੱਜੇ ਤਾਂ ਅਸ਼ਰਫ ਜ਼ਮੀਨ 'ਤੇ ਲਹੂ ਲੁਹਾਨ ਪਏ ਹੋਏ ਸਨ। ਲੋਕਾਂ ਨੇ ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ।

ਜੰਮੂ ਕਸ਼ਮੀਰ ਪੁਲਸ ਅਧਿਕਾਰੀ ਦੀ ਹੱਤਿਆ ਦੀ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ। ਅਸ਼ਰਫ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਜਦੋਂ ਕਿ ਉਨ੍ਹਾਂ ਦੇ ਮਾਂ-ਪਿਤਾ ਦੂਜੇ ਘਰ 'ਚ ਰਹਿੰਦੇ ਹਨ। ਪੁਲਸ ਹਮਲਾਵਰਾਂ ਦੀ ਤਲਾਸ਼ ਲਈ ਇਲਾਕੇ 'ਚ ਸਰਚ ਆਪਰੇਸ਼ਨ ਚਲਾ ਰਹੀ ਹੈ। ਉਥੇ ਹੀ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਪੁਲਸ ਅਫਸਰ ਦੀ ਹੱਤਿਆ 'ਤੇ ਸੋਗ ਜਤਾਇਆ ਹੈ।


Inder Prajapati

Content Editor

Related News