‘ਅੱਤਵਾਦੀਆਂ ਨੇ ਪੁਲਸ ’ਤੇ ਗ੍ਰੇਨੇਡ ਸੁੱਟਿਆ, ਪੁਲਵਾਮਾ ’ਚ ਆਈ. ਈ. ਡੀ. ਵਿਸਫੋਟ’

Saturday, Mar 06, 2021 - 01:18 AM (IST)

‘ਅੱਤਵਾਦੀਆਂ ਨੇ ਪੁਲਸ ’ਤੇ ਗ੍ਰੇਨੇਡ ਸੁੱਟਿਆ, ਪੁਲਵਾਮਾ ’ਚ ਆਈ. ਈ. ਡੀ. ਵਿਸਫੋਟ’

ਸ੍ਰੀਨਗਰ (ਅਰੀਜ਼) : ਅੱਤਵਾਦੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਸ੍ਰੀਨਗਰ ਦੇ ਫਤੇਹ ਕਦਲ ਇਲਾਕੇ ਵਿਚ ਪੁਲਸ ਚੌਕੀ ਉਰਦੂ ਬਾਜ਼ਾਰ ਵਿਚ ਪੁਲਸ ’ਤੇ ਗ੍ਰੇਨੇਡ ਸੁੱਟਿਆ। ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਡਾਂਗਰਪੋਰਾ ਇਲਾਕੇ ਵਿਚ ਘੱਟ ਤੀਬਰਤਾ ਵਾਲਾ ਆਈ. ਈ. ਡੀ. ਵਿਸਫੋਟ ਹੋਇਆ। ਸੂਚਨਾ ਅਨੁਸਾਰ ਇਕ ਦੁਕਾਨ ਨੇੜੇ ਛੋਟੇ ਆਕਾਰ ਦੀ ਆਈ. ਈ. ਡੀ. ਰੱਖੀ ਗਈ ਸੀ, ਜਿਸ ਵਿਚ ਵਿਸਫੋਟ ਹੋ ਗਿਆ। ਹਾਲਾਂਕਿ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੁਰੱਖਿਆ ਫੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਬੱਸ ਸਟੈਂਡ ਨੇੜੇ ਸ਼ੁੱਕਰਵਾਰ ਸਵੇਰੇ ਸੁਰੱਖਿਆ ਫੋਰਸਾਂ ਨੇ ਇਕ ਕਿਊ. ਆਰ. ਟੀ. ਵਾਹਨ ਦੇ ਨੇੜੇ ਗ੍ਰੇਨੇਡ ਬਰਾਮਦ ਕੀਤਾ। ਪੁਲਸ ਨੇ ਕਿਹਾ ਕਿ ਜਾਂਚ ਹੋ ਰਹੀ ਹੈ ਕਿ ਗ੍ਰੇਨੇਡ ਉੱਥੇ ਪਿਆ ਹੋਇਆ ਸੀ ਜਾਂ ਸੁਰੱਖਿਆ ਫੋਰਸਾਂ ’ਤੇ ਸੁੱਟਿਆ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News