ਜੰਮੂ : ਸੋਪੋਰ ''ਚ ਅੱਤਵਾਦੀਆਂ ਨੇ ਆਮ ਨਾਗਰਿਕਾਂ ''ਤੇ ਕੀਤੀ ਗੋਲੀਬਾਰੀ, 4 ਜ਼ਖਮੀ

09/07/2019 4:38:38 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅੱਤਵਾਦੀਆਂ ਨੇ ਇਕ ਵਾਰ ਫਿਰ ਕਾਇਰਾਨਾ ਹਰਕਤ ਨੂੰ ਅੰਜ਼ਾਮ ਦਿੱਤਾ ਹੈ। ਸੋਪੋਰ ਜ਼ਿਲੇ ਵਿਚ ਅੱਤਵਾਦੀਆਂ ਨੇ ਇਕ ਫਲ ਵਪਾਰੀ ਦੇ ਘਰ 'ਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ। ਪੁਲਸ ਬੁਲਾਰੇ ਨੇ ਦੱਸਿਆ ਕਿ ਸੋਪੋਰ ਦੇ ਡਾਂਗਰਪੋਰਾ 'ਚ ਕੱਲ ਰਾਤ ਦੋ ਅੱਤਵਾਦੀਆਂ ਨੇ ਫਲ ਵਪਾਰੀ ਅਬਦੁੱਲ ਹਮੀਦ ਰਾਥਰ ਦੇ ਘਰ 'ਚ ਦਾਖਲ ਹੋ ਕੇ ਗੋਲੀਬਾਰੀ ਕਰ ਕੇ ਪਰਿਵਾਰ ਦੇ 4 ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਹਮਲੇ 'ਚ ਜ਼ਖਮੀ ਸਾਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਢਾਈ ਸਾਲ ਦੀ ਬੱਚੀ ਆਸਮਾ ਜਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅਧਿਕਾਰੀਆਂ ਨੂੰ ਉਸ ਦੇ ਇਲਾਜ ਲਈ ਏਮਜ਼ ਨਵੀਂ ਦਿੱਲੀ ਲਿਆਉਣ ਲਈ ਕਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਘਟਨਾ ਦੇ ਤੁਰੰਤ ਬਾਅਦ ਇਲਾਕੇ ਵਿਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ ਪਰ ਅੱਤਵਾਦੀ ਉੱਥੋਂ ਫਰਾਰ ਹੋ ਗਏ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਹੀ ਅੱਤਵਾਦੀ ਕਸ਼ਮੀਰ ਘਾਟੀ ਵਿਚ ਅਸ਼ਾਂਤੀ ਫੈਲਾਉਣ ਵਿਚ ਜੁਟੇ ਹੋਏ ਹਨ। ਅੱਤਵਾਦੀਆਂ ਵਲੋਂ ਵੱਖ-ਵੱਖ ਇਲਾਕਿਆਂ ਵਿਚ ਲਗਾਤਾਰ ਗੋਲੀਬਾਰੀ ਜਾਰੀ ਹੈ।


Tanu

Content Editor

Related News