ਕਾਂਵੜ ਯਾਤਰਾ 'ਤੇ ਅੱਤਵਾਦੀ ਖ਼ਤਰਾ, ਕੇਂਦਰ ਨੇ ਸੁਰੱਖਿਆ ਵਧਾਉਣ ਦੇ ਦਿੱਤੇ ਨਿਰਦੇਸ਼

Saturday, Jul 16, 2022 - 10:33 AM (IST)

ਕਾਂਵੜ ਯਾਤਰਾ 'ਤੇ ਅੱਤਵਾਦੀ ਖ਼ਤਰਾ, ਕੇਂਦਰ ਨੇ ਸੁਰੱਖਿਆ ਵਧਾਉਣ ਦੇ ਦਿੱਤੇ ਨਿਰਦੇਸ਼

ਉੱਤਰਾਖੰਡ (ਭਾਸ਼ਾ)- ਹਰਿਦੁਆਰ 'ਚ ਚੱਲ ਰਹੀ ਕਾਂਵੜ ਯਾਤਰਾ 'ਤੇ ਅੱਤਵਾਦੀ ਖ਼ਤਰੇ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਦੁਆਰ ਪ੍ਰਸ਼ਾਸਨ ਨੂੰ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਹਰਿਦੁਆਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਯੋਗੇਂਦਰ ਸਿੰਘ ਰਾਵਤ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕਾਂਵੜ ਯਾਤਰਾ 'ਤੇ ਅੱਤਵਾਦੀ ਖ਼ਤਰਾ ਹੋਣ ਦੀ ਸੰਭਾਵਨਾ ਹੈ, ਅਜਿਹੇ 'ਚ ਖੁਫੀਆ ਏਜੰਸੀਆਂ ਦੀ ਸਬੰਧਤ ਰਿਪੋਰਟ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਮੱਧ ਪ੍ਰਦੇਸ਼ ਕਮੇਟੀ ਨੇ ਕਈ ਰਾਜਾਂ ਨੂੰ ਤੁਰੰਤ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਪਟਨਾ ’ਚ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਸਨ PM ਮੋਦੀ, 3 ਅੱਤਵਾਦੀ ਗ੍ਰਿਫਤਾਰ

ਰਾਵਤ ਨੇ ਕਿਹਾ ਕਿ ਹਰਿਦੁਆਰ ਅਤੇ ਰਿਸ਼ੀਕੇਸ਼ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ, ਜਿਸ ਸਬੰਧੀ ਹਰਿਦੁਆਰ ਪੁਲਸ ਨੇ ਕੇਂਦਰ ਤੋਂ ਅਰਧ ਸੈਨਿਕ ਬਲ ਦੀਆਂ 6 ਵਾਧੂ ਕੰਪਨੀਆਂ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰਿਦੁਆਰ ਜ਼ਿਲ੍ਹੇ 'ਚ 6 ਬੰਬ ਨਿਰੋਧਕ ਦਸਤੇ, 2 ਅੱਤਵਾਦ ਵਿਰੋਧੀ ਦਸਤੇ, 5 ਕੁੱਤਿਆਂ ਦੇ ਦਸਤੇ ਅਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਕਾਂਵੜ ਯਾਤਰਾ ਅੱਤਵਾਦੀ ਸੰਗਠਨਾਂ ਲਈ ਆਸਾਨ ਨਿਸ਼ਾਨਾ ਹੋ ਸਕਦੀ ਹੈ ਪਰ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਪੁਲਸ ਪ੍ਰਸ਼ਾਸਨ ਕਾਂਵੜ ਮੇਲਾ ਇਲਾਕੇ 'ਚ ਸੀ.ਸੀ.ਟੀ.ਵੀ. ਅਤੇ ਡਰੋਨ ਰਾਹੀਂ ਵੀ ਨਜ਼ਰ ਰੱਖ ਰਿਹਾ ਹੈ। ਪੁਲਸ ਵੱਲੋਂ ਸੋਸ਼ਲ ਮੀਡੀਆ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾ ਕੇ ਕੋਈ ਵਿਗੜ ਨਾ ਜਾਵੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News