ਜੰਮੂ ਕਸ਼ਮੀਰ ''ਚ ਅੱਤਵਾਦੀਆਂ ਦੀ ਭਰਤੀ ਦੇ ਮਾਡਿਊਲ ਦਾ ਹੋਇਆ ਖ਼ੁਲਾਸਾ
Monday, Sep 11, 2023 - 12:13 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਤਵਾਦੀਆਂ ਦੀ ਭਰਤੀ ਸੰਬੰਧੀ ਮਾਡਿਊਲ ਦਾ ਖੁਲਾਸਾ ਹੋਇਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਐਤਵਾਰ ਸ਼ਾਮ ਕ੍ਰੀਰੀ ਇਲਾਕੇ ਦੇ ਚੱਕ ਟੱਪਰ 'ਚ ਇਕ ਨਾਕਾ ਲਗਾਇਆ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕੀ ਤਰੀਕੇ ਨਾਲ ਘੁੰਮ ਰਹੇ ਤਿੰਨ ਲੋਕਾਂ ਨੂੰ ਫੜਿਆ ਅਤੇ ਉਸ ਦੇ ਕਬਜ਼ੇ ਤੋਂ ਤਿੰਨ ਗ੍ਰਨੇਡ ਅਤੇ ਏ.ਕੇ. ਦੀਆਂ 30 ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਤੀਫ਼ ਅਹਿਮਦ ਡਾਰ, ਸ਼ੌਕਤ ਅਹਿਮਦ ਲੋਨ ਅਤੇ ਇਸ਼ਰਤ ਰਸੂਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਦੇ DGP ਦੀ ਸਖ਼ਤ ਚਿਤਾਵਨੀ
ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਹੋਣ ਦੀ ਗੱਲ ਕਬੂਲ ਕੀਤੀ। ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ ਤਿੰਨਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕ੍ਰੀਰੀ ਇਲਾਕੇ 'ਚ ਚਾਰ ਨੌਜਵਾਨਾਂ ਨੂੰ ਚਿੰਨ੍ਹਿਤ ਕੀਤਾ ਸੀ ਅਤੇ ਉਹ ਨਜ਼ਦੀਕੀ ਭਵਿੱਖ 'ਚ ਉਨ੍ਹਾਂ ਨੂੰ ਅੱਤਵਾਦੀ ਸੰਗਠਨ 'ਚ ਸ਼ਾਮਲ ਕਰਨ ਵਾਲੇ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕ੍ਰੀਰੀ ਇਲਾਕੇ 'ਚ ਭਰਤੀ ਮਾਡਿਊਲ ਦੇ ਮਾਸਟਰਮਾਈਂਡ ਸਨ ਅਤੇ ਸਰਗਰਮ ਅੱਤਵਾਦੀ ਉਮਰ ਲੋਨ ਅਤੇ ਵਿਦੇਸ਼ੀ ਅੱਤਵਾਦੀ ਉਸਮਾਨ ਦੇ ਵੀ ਸੰਪਰਕ 'ਚ ਸਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8