ਪੱਛਮੀ ਬੰਗਾਲ ''ਚ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨ ਸਰਗਰਮ ਹਨ : ਰਾਜਪਾਲ
Friday, Oct 09, 2020 - 08:46 PM (IST)
ਕੋਲਕਾਤਾ - ਪੱਛਮੀ ਬੰਗਾਲ ਰਾਜਪਾਲ ਜਗਦੀਪ ਧਨਖੜ ਨੇ ਇੱਕ ਵਾਰ ਫਿਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਚੌਪਟ ਦੱਸਦੇ ਹੋਏ ਪ੍ਰਦੇਸ਼ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਜਪਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ 'ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਹੁਤ ਹੀ ਭਿਆਨਕ ਹੈ। ਇੱਥੇ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨ ਸਰਗਰਮ ਹਨ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਹੋਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਇਸੇ ਇਲਾਕੇ ਦੇ ਹਨ। ਪੁਲਸ ਅਤੇ ਸੂਬਾ ਏਜੰਸੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ।
ਦੱਸ ਦਈਏ ਸਤੰਬਰ ਮਹੀਨੇ ਦੇ ਅੰਤ 'ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਪ੍ਰਦੇਸ਼ ਦੇ ਪੁਲਸ ਜਨਰਲ ਡਾਇਰੈਕਟਰ (ਡੀ.ਜੀ.ਪੀ.) ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕਾਨੂੰਨ-ਵਿਵਸਥਾ ਦੀ ਕੋਈ ਪ੍ਰਵਾਹ ਨਹੀਂ ਹੈ। ਉਹ ਸ਼ੁਤਰਮੁਰਗ ਦੀ ਤਰ੍ਹਾਂ ਆਵਰਣ ਲਗਾ ਕੇ ਚੀਜ਼ਾਂ ਤੋਂ ਅਣਜਾਣ ਬਣੇ ਰਹਿਣ ਦਾ ਰੁਝਾਨ ਦਿਖਾ ਰਹੇ ਹਨ। ਰਾਜਪਾਲ ਨੇ ਇਹ ਵੀ ਕਿਹਾ ਸੀ ਕਿ ਸੂਬਾ ਦਹਿਸ਼ਤ ਅਤੇ ਜੁਰਮ ਦਾ ਪਨਾਹਗਾਹ ਬਣ ਗਿਆ ਹੈ। ਬੰਗਾਲ ਤੋਂ ਸ਼ੱਕੀ ਅੱਤਵਾਦੀਆਂ ਦੀ ਗ੍ਰਿਫਤਾਰੀ ਹੋਣ 'ਤੇ ਰਾਜਪਾਲ ਧਨਖੜ ਨੇ ਸੂਬੇ ਦੇ ਖ਼ਰਾਬ ਕਾਨੂੰਨ ਵਿਵਸਥਾ ਬਾਰੇ ਪੱਤਰ ਲਿਖਿਆ ਸੀ। ਜਿਸ 'ਤੇ ਪ੍ਰਦੇਸ਼ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਪਾਲ ਦੀ ਡੀ.ਜੀ.ਪੀ. ਨੂੰ ਲੈ ਕੇ ਲਿਖੀ ਚਿੱਠੀ 'ਤੇ ਇਤਰਾਜ ਜਤਾਇਆ ਸੀ।