ਗੋਲੀ ਲੱਗਣ ਤੋਂ ਬਾਅਦ ਵੀ ਡਟੇ ਰਹੇ, ਮਾਰੇ ਜੈਸ਼ ਦੇ 3 ਖੂੰਖਾਰ ਅੱਤਵਾਦੀ, ਹੁਣ ਮਿਲੇਗਾ ਕੀਰਤੀ ਚੱਕਰ

08/15/2019 11:28:06 AM

ਸ਼੍ਰੀਨਗਰ— 73ਵੇਂ ਆਜ਼ਾਦੀ ਦਿਵਸ ਦੇ ਸ਼ੁੱਭ ਮੌਕੇ 'ਤੇ ਦੇਸ਼ ਲਈ ਵੀਰਤਾ ਅਤੇ ਸਾਹਸ ਦੀ ਦਿਖਾਉਣ ਵਾਲੇ ਵੀਰ ਜਵਾਨ ਪੁਰਸਕਾਰਾਂ ਨਾਲ ਨਵਾਜੇ ਜਾਣਗੇ। ਇਕ ਪਾਸੇ ਜਿੱਥੇ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ। ਉੱਥੇ ਹੀ ਭਾਰਤੀ ਹਵਾਈ ਫੌਜ ਦੀ ਹੀ ਸਕਵਾਰਡਨ ਲੀਡਰ ਮਿਨਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀ.ਆਰ.ਪੀ.ਐੱਫ. ਦੇ ਡਿਪਟੀ ਕਮਾਂਡੈਂਟ ਹਰਸ਼ਪਾਲ ਸਿੰਘ ਨੂੰ ਵੀ ਉਨ੍ਹਾਂ ਦੀ ਵੀਰਤਾ ਲਈ ਕੀਰਤੀ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ।

132 ਪੁਰਸਕਾਰ ਕੀਤੇ ਹਨ ਮਨਜ਼ੂਰ
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਤੇ ਹਥਿਆਰਬੰਦ ਫੌਜਾਂ ਦੇ ਸਰਵਉੱਚ ਕਮਾਂਡਰ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਫੌਜਾਂ ਅਤੇ ਨੀਮ ਫੌਜੀ ਫੋਰਸ ਦੇ ਜਵਾਨਾਂ ਲਈ 132 ਪੁਰਸਕਾਰ ਮਨਜ਼ੂਰ ਕੀਤੇ ਹਨ। ਇਨ੍ਹਾਂ 'ਚੋਂ 2 ਕੀਰਤੀ ਚੱਕਰ, ਇਕ ਵੀਰ ਚੱਕਰ, 14 ਸ਼ੌਰਿਆ ਚੱਕਰ, 8 ਫੌਜ ਮੈਡਲ (ਸ਼ੌਰਿਆ), 90 ਫੌਜ ਮੈਡਲ (ਸ਼ੌਰਿਆ), 5 ਜਲ ਸੈਨਾ ਮੈਡਲ(ਸ਼ੌਰਿਆ), 7 ਹਵਾਈ ਫੌਜ ਮੈਡਲ (ਸ਼ੌਰਿਆ) ਅਤੇ 5 ਯੁੱਧ ਫੌਜ ਮੈਡਲ ਸ਼ਾਮਲ ਹਨ।

ਹਰਸ਼ਪਾਲ ਨੇ ਕੀਤੀ ਖੁਸ਼ੀ ਜ਼ਾਹਰ
ਹਰਸ਼ਪਾਲ ਸਿੰਘ ਨੂੰ ਇਹ ਪੁਰਸਕਾਰ ਪਿਛਲੇ ਸਾਲ ਸਤੰਬਰ 'ਚ ਜੰਮੂ 'ਚ ਜੈਸ਼-ਏ-ਮੁਹੰਮਦ ਦੇ ਤਿੰਨ ਖੂੰਖਾਰ ਅੱਤਵਾਦੀਆਂ ਨੂੰ ਮਾਰਨ ਲਈ ਮਿਲਿਆ ਹੈ। ਹਰਸ਼ਪਾਲ ਨੂੰ ਇਸ ਦੌਰਾਨ ਅੱਤਵਾਦੀਆਂ ਵਲੋਂ ਮਾਰੀਆਂ ਗਈਆਂ ਗੋਲੀਆਂ ਅਤੇ ਗ੍ਰੇਨੇਡ ਦੇ ਛਰਰੇ ਵੀ ਲੱਗੇ ਪਰ ਉਹ ਅੱਤਵਾਦੀਆਂ ਦੇ ਸਾਹਮਣੇ ਮਜ਼ਬੂਤੀ ਨਾਲ ਡਟੇ ਰਹੇ ਅਤੇ ਉਨ੍ਹਾਂ ਨੂੰ ਮਾਰ ਸੁੱਟਣ ਤੱਕ ਪਿੱਛੇ ਨਹੀਂ ਹਟੇ ਸਨ। ਕੀਰਤੀ ਚੱਕਰ ਮਿਲਣ ਤੋਂ ਖੁਸ਼ ਹਰਸ਼ਪਾਲ ਸਿੰਘ ਨੇ ਕਿਹਾ,''ਇਸ ਪੁਰਸਕਾਰ ਨੂੰ ਪਾ ਕੇ ਮੈਂ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੀ ਬਟਾਲੀਅਨ ਅਤੇ ਸੰਗਠਨ ਲਈ ਵੀ ਚੰਗਾ ਮਹਿਸੂਸ ਕਰ ਰਿਹਾ ਹਾਂ। ਆਪਰੇਸ਼ਨ ਦੌਰਾਨ ਜਿਨ੍ਹਾਂ ਵੀਰ ਸਾਥੀਆਂ ਨੇ ਮੇਰਾ ਸਾਥ ਦਿੱਤਾ ਅਤੇ ਮੇਰੇ ਫੈਸਲੇ ਨਾਲ ਖੜ੍ਹ ਰਹੇ, ਮੈਂ ਉਨਵਾਂ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।''


DIsha

Content Editor

Related News