ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ UAE ’ਚ ਗ੍ਰਿਫ਼ਤਾਰ

Saturday, Feb 05, 2022 - 10:19 AM (IST)

ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ UAE ’ਚ ਗ੍ਰਿਫ਼ਤਾਰ

ਦੁਬਈ : ਭਾਰਤੀ ਜਾਂਚ ਏਜੰਸੀਆਂ ਨੇ 1993 ਮੁੰਬਈ ਬਲਾਸਟ ਦੇ ਮੋਸਟ ਵਾਂਟੇਡ ਅੱਤਵਾਦੀ ਅਬੁ ਬਰਕ ਨੂੰ ਯੂ.ਏ.ਈ. ਤੋਂ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਇਹ ਗ੍ਰਿਫ਼ਤਾਰੀ ਯੂ.ਏ.ਈ. ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਜਲਦ ਹੀ ਅਬੁ ਬਰਕ ਨੂੰ ਭਾਰਤ ਲਿਆਂਦਾ ਜਾਵੇਗਾ। ਦੱਸ ਦੇਈਏ ਕਿ 1993 ਵਿਚ ਮੁੰਬਈ ਦੀਆਂ 12 ਵੱਖ-ਵੱਖ ਜਗ੍ਹਾਵਾਂ ’ਤੇ ਧਮਾਕੇ ਹੋਏ ਸਨ, ਜਿਨ੍ਹਾਂ ਵਿਚ 257 ਲੋਕ ਮਾਰੇ ਗਏ ਸਨ ਅਤੇ ਕਰੀਬ 713 ਲੋਕ ਜ਼ਖ਼ਮੀ ਹੋਏ ਸਨ। ਸੀਰੀਅਲ ਬਲਾਸਟ ਵਿਚ ਕਰੀਬ 27 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪੁੱਜਾ ਸੀ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ਦੀਆਂ ਵਧੀਆਂ ਮੁਸ਼ਕਲਾਂ, 4 ਪ੍ਰਮੁੱਖ ਸਹਿਯੋਗੀਆਂ ਨੇ ਦਿੱਤਾ ਅਸਤੀਫ਼ਾ

ਦੱਸ ਦੇਈਏ ਕਿ 2019 ਵਿਚ ਵੀ ਭਾਰਤੀ ਏਜੰਸੀਆਂ ਨੇ ਯੂ.ਏ.ਈ. ਤੋਂ ਹੀ ਅਬੁ ਬਰਕ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਦਸਤਾਵੇਜ਼ ਘੱਟ ਹੋਣ ਕਾਰਨ ਉਸ ’ਤੇ ਦੋਸ਼ ਸਹੀ ਸਾਬਿਤ ਨਹੀਂ ਹੋ ਸਕਿਆ ਸੀ, ਜਿਸ ਕਾਰਨ ਯੂ.ਏ.ਈ. ਦੇ ਅਧਿਕਾਰੀਆਂ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਹਾਲਾਂਕਿ ਹੁਣ ਇਕ ਵਾਰ ਫਿਰ ਭਾਰਤੀ ਏਜੰਸੀਆਂ ਨੂੰ ਕਾਮਯਾਬੀ ਮਿਲੀ ਹੈ ਅਤੇ ਹੁਣ ਅਬੁ ਬਰਕ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News