ਪੁੰਛ ਜ਼ਿਲੇ ’ਚ ਅੱਤਵਾਦੀ ਟਿਕਾਣਾ ਤਬਾਹ, ਵਿਸਫੋਟਕ ਬਰਾਮਦ

Sunday, Oct 27, 2024 - 11:59 PM (IST)

ਪੁੰਛ ਜ਼ਿਲੇ ’ਚ ਅੱਤਵਾਦੀ ਟਿਕਾਣਾ ਤਬਾਹ, ਵਿਸਫੋਟਕ ਬਰਾਮਦ

ਪੁੰਛ, (ਧਨੁਜ)- ਪੁੰਛ ਜ਼ਿਲੇ ਦੀ ਮੇਂਢਰ ਤਹਿਸੀਲ ’ਚ ਭਾਰਤ-ਪਾਕਿ ਕੰਟਰੋਲ ਰੇਖਾ ਸਥਿਤ ਬਲਨੋਈ ਸੈਕਟਰ ’ਚ ਸੁਰੱਖਿਆ ਫੋਰਸਾਂ ਵੱਲੋਂ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਅੱਵਾਦੀ ਟਿਕਾਣਾ ਤਬਾਹ ਕਰ ਕੇ ਵਿਸਫੋਟਕ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਨੇ ਇਕ ਪੁਖਤਾ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਜ਼ਿਲੇ ਦੇ ਬਲਨੋਈ ਸੈਕਟਰ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਫੋਰਸਾਂ ਨੂੰ ਅੱਤਵਾਦੀ ਟਿਕਾਣਾ ਮਿਲਿਆ, ਜਿਸ ’ਚ 2 ਹੈਂਡ ਗ੍ਰੇਨੇਡ, 3 ਲੈਂਡ ਮਾਈਨਜ਼ ਲੁਕਾਏ ਗਏ ਸਨ। ਸੁਰੱਖਿਆ ਫੋਰਸਾਂ ਨੇ ਵਿਸਫੋਟਕ ਆਪਣੇ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਚੌਕਸ ਸੁਰੱਖਿਆ ਫੋਰਸਾਂ ਨੂੰ ਤਹਿਸੀਲ ਮੇਂਢਰ ਦੇ ਮਨਕੋਟ ਸੈਕਟਰ ’ਚ ਵਾਟਰ ਪੁਆਇੰਟ ਦੇ ਕੋਲ ਗਸ਼ਤ ਦੌਰਾਨ ਇਕ ਜੰਗਾਲ ਲੱਗਾ ਪੁਰਾਣਾ ਮੋਰਟਾਰ ਸ਼ੈੱਲ ਵੀ ਮਿਲਿਆ। ਸੁਰੱਖਿਆ ਫੋਰਸਾਂ ਨੇ ਐੱਸ. ਓ. ਪੀ. ਦੀ ਪਾਲਣਾ ਕਰਦੇ ਹੋਏ ਬੀ. ਡੀ. ਐੱਸ. ਦੀ ਹਾਜ਼ਰੀ ’ਚ ਸਾਰੇ ਵਿਸਫੋਟਕ ਨਾਕਾਰਾ ਕਰ ਕੇ ਵੱਡਾ ਹਾਦਸਾ ਟਾਲਿਆ।


author

Rakesh

Content Editor

Related News