ਕਸ਼ਮੀਰ ''ਚ 50 ਟਾਰਗੇਟ ਕਿਲਿੰਗ ਅਤੇ 60 ਹਮਲੇ ਕਰਨ ਵਾਲਾ ਅੱਤਵਾਦੀ ਬਾਸਿਤ ਐਨਕਾਊਂਟਰ ''ਚ ਢੇਰ

05/08/2024 11:34:51 AM

ਕੁਲਗਾਮ- ਕਸ਼ਮੀਰ ਘਾਟੀ 'ਚ ਮੁਸਲਿਮ ਅਤੇ ਕਸ਼ਮੀਰੀ ਪੰਡਿਤਾਂ ਦੇ ਕਤਲ ਦਾ ਮਾਸਟਰਮਾਈਂਡ ਅੱਤਵਾਦੀ ਬਾਸਿਤ ਅਹਿਮਦ ਡਾਰ (30) ਮੰਗਲਵਾਰ ਨੂੰ ਐਨਕਾਊਂਟਰ 'ਚ ਮਾਰਿਆ ਗਿਆ। ਫ਼ੌਜ ਨੇ ਦੱਖਣ ਕਸ਼ਮੀਰ ਦੇ ਕੁਲਗਾਮ 'ਚ 12 ਘੰਟੇ ਚੱਲੇ ਮੁਕਾਬਲੇ 'ਚ ਉਸ ਨੂੰ ਮਾਰ ਸੁੱਟਿਆ। ਦਿ ਰੈਸਿਸਟੈਂਟ ਫਰੰਟ (ਟੀ.ਆਰ.ਐੱਫ.) ਨਾਮੀ ਸੰਗਠਨ ਦਾ ਮੈਂਬਰ ਬਾਸਿਤ ਕਸ਼ਮੀਰ ਦਾ ਮੋਸਟ ਵਾਂਟੇਡ ਅੱਤਵਾਦੀ ਸੀ। ਕਸ਼ਮੀਰ 'ਚ 2021 ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਟਾਰਗੇਟ ਕਿਲਿੰਗ ਹੋਈਆਂ, ਇਨ੍ਹਾਂ 'ਚ ਜ਼ਿਆਦਾਤਰ ਨੂੰ ਬਾਸਿਤ ਨੇ ਹੀ ਅੰਜਾਮ ਦਿੱਤਾ ਸੀ।

2024 'ਚ ਹੁਣ ਤੱਕ ਦੱਖਣ ਕਸ਼ਮੀਰ 'ਚ ਹੋਏ 2 ਟਾਰਗੇਟ ਕਿਲਿੰਗ ਵੀ ਬਾਸਿਤ ਨੇ ਹੀ ਕੀਤੇ ਸਨ। ਉਹ 80 ਅੱਤਵਾਦੀ ਹਮਲਿਆਂ 'ਚ ਸ਼ਾਮਲ ਸੀ। ਇਸੇ ਕਾਰਨ ਉਸ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਫ਼ੌਜ ਨੂੰ ਸੋਮਵਾਰ ਰਾਤ ਬਾਸਿਤ ਦੇ ਕੁਲਗਾਮ ਦੇ ਰੇਡਵਾਨੀ ਇਲਾਕੇ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਵਾਨ ਪੂਰੀ ਰਾਤ ਉਸ 'ਤੇ ਨਜ਼ਰ ਰੱਖੇ ਰਹੇ। ਸਵੇਰ ਹੁੰਦੀ ਹੀ ਆਪਰੇਸ਼ਨ ਸ਼ੁਰੂ ਹੋਇਆ। ਇਸ 'ਚ ਬਾਸਿਤ ਸਮੇਤ 2 ਅੱਤਵਾਦੀ ਮਾਰੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


DIsha

Content Editor

Related News