ਮੇਰੇ ਨਾਲ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹੈ : ਆਜ਼ਮ ਖਾਨ

02/29/2020 11:32:31 AM

ਰਾਮਪੁਰ— ਸਮਾਜਵਾਦੀ ਪਾਰਟੀ (ਸਪਾ) ਸੰਸਦ ਮੈਂਬਰ ਆਜ਼ਮ ਖਾਨ, ਪਤਨੀ ਤੰਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਨੂੰ ਸ਼ਨੀਵਾਰ ਸਵੇਰੇ ਪੇਸ਼ੀ ਲਈ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ ਤੋਂ ਰਾਮਪੁਰ ਭੇਜਿਆ ਗਿਆ। ਪੇਸ਼ੀ ਲਈ ਸੀਤਾਪੁਰ ਜੇਲ ਤੋਂ ਨਿਕਲਦੇ ਸਮੇਂ ਸੰਸਦ ਮੈਂਬਰ ਆਜ਼ਮ ਖਾਨ ਨੇ ਕਿਹਾ ਕਿ ਜੇਲ ਦੇ ਅੰਦਰ ਮੇਰੇ ਨਾਲ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਆਜ਼ਮ ਖਾਨ ਨੂੰ ਭਾਰੀ ਸੁਰੱਖਿਆ ਵਿਵਸਥਾ ਨਾਲ ਰਾਮਪੁਰ ਲਿਜਾਇਆ ਗਿਆ। ਪੁਲਸ ਅਤੇ ਪੀ.ਏ.ਸੀ. ਦੇ 40 ਜਵਾਨ ਸਮੇਤ ਮਹਿਲਾ ਕਾਂਸਟੇਬਲ ਵੀ ਸੁਰੱਖਿਆ 'ਚ ਤਾਇਨਾਤ ਰਹੇ। ਦੱਸਣਯੋਗ ਹੈ ਕਿ ਆਜ਼ਮ ਖਾਨ ਨੇ ਬੁੱਧਵਾਰ ਨੂੰ ਕੋਰਟ 'ਚ 17 ਮਾਮਲਿਆਂ 'ਚ ਆਤਮਸਮਰਪਣ ਕੀਤਾ ਸੀ। ਉਸ 'ਚ ਕੋਰਟ ਨੇ 5 ਮਾਮਲਿਆਂ 'ਚ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। 8 ਮਾਮਲਿਆਂ 'ਚ ਵੀਰਵਾਰ ਨੂੰ ਜ਼ਮਾਨਤ ਮਿਲ ਗਈ। ਕੋਰਟ ਨੇ ਕੁਝ ਮਾਮਲਿਆਂ 'ਚ ਪੁਲਸ ਤੋਂ ਰਿਪੋਰਟ ਤਲੱਬ ਕੀਤੀ ਸੀ। ਪੁਲਸ ਦੀ ਰਿਪੋਰਟ ਸ਼ਨੀਵਾਰ ਨੂੰ ਆਉਣ ਦੀ ਸੰਭਾਵਨਾ ਹੈ।

PunjabKesariਇਸ ਦੇ ਨਾਲ ਹੀ ਅਬਦੁੱਲਾ ਆਜ਼ਮ ਦੇ 2 ਜਨਮ ਪ੍ਰਮਾਣ ਪੱਤਰ, 2 ਪੈਨ ਕਾਰਡ ਅਤੇ 2 ਪਾਸਪੋਰਟ ਹੋਣ ਦੇ ਦੋਸ਼ 'ਚ ਦਰਜ ਮੁਕੱਦਮਿਆਂ ਦੀ ਵੀ ਸੁਣਵਾਈ ਹੈ। ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਦੌਰਾਨ ਕੋਰਟ ਨੇ ਸ਼ਨੀਵਾਰ ਨੂੰ ਆਜ਼ਮ ਖਾਨ, ਤਜੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ ਤਲੱਬ ਕੀਤਾ ਸੀ। ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਸ਼ਨੀਵਾਰ ਨੂੰ ਸੁਣਵਾਈ ਦੌਰਾਨ ਤਿੰਨੋਂ ਨੂੰ ਪੇਸ਼ ਕੀਤਾ ਜਾਵੇ। ਸੰਸਦ ਮੈਂਬਰ ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਦੇ 2 ਪੈਨ ਕਾਰਡ ਅਤੇ 2 ਪਾਸਪੋਰਟ ਹੋਣ ਦੇ ਮਾਮਲੇ 'ਚ ਦਰਜ ਮੁਕੱਦਮੇ ਦੀ ਵੀ ਅੱਜ ਯਾਨੀ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ। ਇਹ ਮੁਕੱਦਮੇ ਭਾਜਪਾ ਨੇਤਾ ਆਕਾਸ਼ ਸਕਸੈਨਾ ਨੇ ਦਰਜ ਕਰਵਾਏ ਹਨ। ਆਕਾਸ਼ ਸਕਸੈਨਾ ਦੇ ਵਕੀਲ ਸੰਦੀਪ ਸਕਸੈਨਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਏ.ਡੀ.ਜੇ.-6 ਦੀ ਕੋਰਟ 'ਚ ਅਬਦੁੱਲਾ ਨੇ ਜਨਮ ਪ੍ਰਮਾਣ ਪੱਤਰ, ਪੈਨ ਕਾਰਡ ਅਤੇ ਪਾਸਪੋਰਟ ਮਾਮਲੇ 'ਚ ਸੁਣਵਾਈ ਹੈ।

ਆਲਿਆਗੰਜ ਦੇ ਕਿਸਾਨਾਂ ਦੀ ਜ਼ਮੀਨ ਕਬਜ਼ਾਉਣ ਦੇ ਦੋਸ਼ 26 ਮੁਕੱਦਮਿਆਂ 'ਚ ਵੀ ਸੰਸਦ ਮੈਂਬਰ ਆਜ਼ਮ ਖਾਨ ਵਲੋਂ ਆਤਮਸਮਰਪਣ ਦਾ ਪ੍ਰਾਰਥਨਾ ਪੱਤਰ ਦਿੱਤਾ ਗਿਆ ਸੀ, ਜਿਸ 'ਤੇ ਅੱਜ ਸੁਣਵਾਈ ਹੋਵੇਗੀ। ਸਰਕਾਰੀ ਵਕੀਲ ਅਜੇ ਤਿਵਾੜੀ ਨੇ ਦੱਸਿਆ ਕਿ ਸੰਸਦ ਮੈਂਬਰ ਆਜ਼ਮ ਖਾਨ ਨੇ ਬੁੱਧਵਾਰ ਨੂੰ 17 ਮਾਮਲਿਆਂ 'ਚ ਸਮਰਪਣ ਕੀਤਾ ਸੀ।


DIsha

Content Editor

Related News