ਜੰਮੂ ਕਸ਼ਮੀਰ : ਪੁਲਵਾਮਾ ''ਚ ਅੱਤਵਾਦੀ ਹਮਲੇ ''ਚ CRPF ਦਾ ਏ.ਐੱਸ.ਆਈ. ਸ਼ਹੀਦ
Sunday, Jul 17, 2022 - 04:59 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਐਤਵਾਰ ਨੂੰ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦਾ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਸ਼ਹੀਦ ਹੋ ਗਿਆ। ਪੁਲਸ ਨੇ ਕਿਹਾ ਕਿ ਅੱਤਵਾਦੀਆਂ ਨੇ ਸੇਬ ਦੇ ਬਗੀਚੇ ਕੋਲ ਗੰਗੂ ਕ੍ਰਾਸਿੰਗ ਦੇ ਚੈੱਕ ਪੁਆਇੰਟ 'ਤੇ ਸੁਰੱਖਿਆ ਫ਼ੋਰਸਾਂ ਦੇ ਸਾਂਝੇ ਦਲ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਸੀ.ਆਰ.ਪੀ.ਐੱਫ. ਦੀ ਬਟਾਲੀਅਨ 182 ਦੇ ਏ.ਐੱਸ.ਆਈ. ਵਿਨੋਦ ਕੁਮਾਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਨਾ ਦੇਣਾ ਗਲਤ
ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਰੱਖਿਆ ਫ਼ੋਰਸਾਂ ਨੇ ਖੇਤਰ ਨੂੰ ਘੇਰ ਕੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਮਲਾ ਅਜਿਹਾ ਸਮੇਂ ਹੋਇਆ ਹੈ, ਜਦੋਂ ਕਸ਼ਮੀਰ ਘਾਟੀ 'ਚ ਅਮਰਨਾਥ ਯਾਤਰਾ ਕਾਰਨ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਵੱਡੀ ਉਪਲੱਬਧੀ, ਟੀਕਾਕਰਨ ਦਾ ਅੰਕੜਾ 200 ਕਰੋੜ ਦੇ ਪਾਰ