ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ 3 ਸਾਲ ਦੇ ਮਾਸੂਮ ਨੇ ਤੋੜਿਆ ਦਮ, ਰੋ-ਰੋ ਮਾਂ ਦਾ ਹੋਇਆ ਬੁਰਾ ਹਾਲ

Sunday, Sep 20, 2015 - 12:51 PM (IST)


ਸ਼੍ਰੀਨਗਰ- ਬੀਤੇ ਦਿਨੀਂ ਉੱਤਰੀ ਕਸ਼ਮੀਰ ਦੇ ਸੋਪੋਰ ਸ਼ਹਿਰ ਵਿਚ ਅੱਤਵਾਦੀ ਹਮਲੇ ਵਿਚ ਜ਼ਖਮੀ 3 ਸਾਲ ਦੇ ਬੱਚੇ ਨੇ ਹਸਪਤਾਲ ''ਚ ਦਮ ਤੋੜ ਦਿੱਤਾ। ਇਸ ਹਮਲੇ ਵਿਚ ਅੱਤਵਾਦੀ ਰਹੇ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਬੁਰਹਾਨ ਨਾਮੀ ਇਸ ਬੱਚੇ ਦੀ ਬੀਤੇ ਸ਼ਨੀਵਾਰ ਦੀ ਸਵੇਰ ਨੂੰ ਮੌਤ ਹੋ ਗਈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਰਾਤ ਬਾਰਾਮੁੱਲਾ ਜ਼ਿਲੇ ਵਿਚ ਸੋਪੋਰ ਇਲਾਕੇ ''ਚ ਬੰਦੂਕਧਾਰੀਆਂ ਨੇ ਬਸ਼ੀਰ ਅਹਿਮਦ ਭੱਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੁਲਸ ਨੇ ਦੱਸਿਆ ਕਿ ਜੇਲ ਦੀ ਸਜ਼ਾ ਤੋਂ ਬਾਅਦ ਅੱਤਵਾਦ ਨੂੰ ਛੱਡ ਦੇਣ ਵਾਲੇ ਭੱਟ ''ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਪੁੱਤਰ ਬੁਰਹਾਨ ਨਾਲ ਖੇਡ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਹਿਜਬੁਲ ਮੁਜਾਹਿਦੀਨ ਜਾਂ ਇਸ ਤੋਂ ਵੱਖ ਹੋਏ ਗੁਟ ਲਕਸ਼ਰ-ਏ-ਇਸਲਾਮ ਦੇ ਮੈਂਬਰ ਸਨ। ਅੱਤਵਾਦੀਆਂ ਨੇ ਪਹਿਲਾਂ ਦੋਹਾਂ ਪਿਓ-ਪੁੱਤਰ ''ਤੇ ਹੱਥ ਗੋਲਾ ਸੁੱਟਿਆ ਸੀ, ਜੋ ਕਿ ਫਟਿਆ ਨਹੀਂ ਸੀ। ਆਪਣੇ ਅਤੇ ਆਪਣੇ ਪੁੱਤਰ ਦੇ ਬਚਾਅ ਲਈ ਉਸ ਨੇ ਕੋਸ਼ਿਸ਼ ਕੀਤੀ ਸੀ ਪਰ ਅੱਤਵਾਦੀਆਂ ਨੇ ਸਵੈ-ਚਾਲਿਤ ਬੰਦੂਕਾਂ ਨਾਲ ਉਨ੍ਹਾਂ ''ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਅਤੇ ਉਸ ਦਾ ਪੁੱਤਰ ਜ਼ਖਮੀ ਹੋ ਗਏ। ਦੋਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਭੱਟ ਨੇ ਰਾਹ ਦਮ ਤੋੜ ਦਿੱਤਾ ਸੀ, ਜਦੋਂ ਕਿ ਉਸ ਦੇ ਪੁੱਤਰ ਬੁਰਹਾਨ ਨੇ ਸ਼ਨੀਵਾਰ ਦੀ ਸਵੇਰ ਨੂੰ ਦਮ ਤੋੜ ਦਿੱਤਾ। ਜਿਸ ਕਾਰਨ ਜੰਮੂ ''ਚ ਹਿੰਸਾ ਭੜਕੀ ਅਤੇ ਵੱਖਵਾਦੀ ਨੇਤਾਵਾਂ ਨੇ ਸ਼੍ਰੀਨਗਰ ਬੰਦ ਦਾ ਐਲਾਨ ਕੀਤਾ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News