ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀ ਦਾ ਇਕ ਸਹਿਯੋਗੀ ਗ੍ਰਿਫ਼ਤਾਰ

Saturday, May 28, 2022 - 02:58 PM (IST)

ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀ ਦਾ ਇਕ ਸਹਿਯੋਗੀ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਫ਼ੋਰਸਾਂ ਨੇ ਨਿਯਮਿਤ ਜਾਂਚ ਦੌਰਾਨ ਕਰੀਰੀ 'ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਲਈ ਕੰਮ ਕਰਨ ਵਾਲੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ 2 ਮੁਕਾਬਲਿਆਂ 'ਚ ਲਸ਼ਕਰ ਦੇ 4 ਅੱਤਵਾਦੀ ਢੇਰ

ਗ੍ਰਿਫ਼ਤਾਰ ਅੱਤਵਾਦੀ ਦਾ ਨਾਮ ਮੁਹੰਮਦ ਸਲੀਮ ਖਾਨ ਹੈ, ਜੋ ਸ਼ਰਾਕਵਾਰਾ ਕਰੀਰੀ ਵਾਸੀ ਹੈ। ਪੁਲਸ ਨੇ ਗ੍ਰਿਫ਼ਤਾਰ ਅੱਤਵਾਦੀ ਸਹਿਯੋਗੀ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ 5 ਗੋਲੀਆਂ ਬਰਾਮਦ ਕੀਤੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News