‘No Money for Terror’ ਪ੍ਰੋਗਰਾਮ 'ਚ ਬੋਲੇ PM ਮੋਦੀ- ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ
Friday, Nov 18, 2022 - 10:08 AM (IST)
ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਜੜ੍ਹੋਂ ਉਖਾੜੇ ਬਿਨਾਂ ਸਾਨੂੰ ਆਰਾਮ ਨਹੀਂ ਹੈ ਅਤੇ ਭਾਰਤ ਨੇ ਅੱਤਵਾਦ ਦਾ ਭਿਆਨਕ ਰੂਪ ਉਸ ਸਮੇਂ ਦੇਖਿਆ ਜਦੋਂ ਦੁਨੀਆ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ ਹੈ। ਇਸ ਖ਼ਤਰੇ ਪ੍ਰਤੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅੱਤਵਾਦ ਖ਼ਿਲਾਫ਼ ਇਕਜੁਟਤਾ ਜ਼ਰੂਰੀ ਹੈ। ਅੱਤਵਾਦ ਅਤੇ ਅੱਤਵਾਦੀ ਨਾਲ ਲੜਾਈ ਵੱਖ-ਵੱਖ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਵੱਖ-ਵੱਖ ਨਾਵਾਂ ਅਤੇ ਰੂਪਾਂ ਵਿਚ ਅੱਤਵਾਦ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ ਪਰ ਅਸੀਂ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਪੀ.ਐੱਮ. ਮੋਦੀ ਨਵੀਂ ਦਿੱਲੀ 'ਚ ਅੱਤਵਾਦ ਨੂੰ ਦਨ ਦੀ ਸਹੂਲਤ ਰੋਕਣ ਦੇ ਵਿਸ਼ੇ 'ਚ ਮੰਤਰੀਆਂ ਦੇ ਗਲੋਬਲ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,''ਅਸੀਂ ਮੰਨਦੇ ਹਾਂ ਕਿ ਅੱਤਵਾਦ ਦੀ ਇਕ ਇਕੱਲੀ ਘਟਨਾ ਬਹੁਤ ਸਾਰੇ ਲੋਕਾਂ 'ਤੇ ਹਮਲਾ ਹੈ, ਇਕ ਇਕੱਲੀ ਜ਼ਿੰਦਗੀ ਦਾ ਜਾਣਾ ਬਹੁਤਿਆਂ ਦਾ ਨੁਕਸਾਨ ਹੈ। ਇਸ ਲਈ ਅਸੀਂ ਅੱਤਵਾਦ ਨੂੰ ਜੜ੍ਹੋਂ ਉਖਾੜੇ ਬਿਨਾਂ ਆਰਾਮ ਨਹੀਂ ਕਰਾਂਗੇ।'' ਪ੍ਰਧਾਨ ਮੰਤਰੀ ਕਿਹਾ ਕਿ ਅੱਤਵਾਦ ਨਾਲ ਲੰਮੇ ਸਮੇਂ 'ਚ ਸਭ ਤੋਂ ਵੱਧ ਨੁਕਸਾਨ ਗਰੀਬ ਵਿਅਕਤੀ ਅਤੇ ਸਥਾਨਕ ਅਰਥਵਿਵਸਥਾ ਨੂੰ ਹੁੰਦਾ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ
ਉਨ੍ਹਾਂ ਕਿਹਾ ਕਿ ਅੱਜ ਦੁਨੀਆ 'ਚ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅੱਤਵਾਦ ਦੇ ਕੀ-ਕੀ ਖ਼ਤਰੇ ਹਨ ਪਰ ਅੱਜ ਵੀ ਕੁਝ ਲੋਕਾਂ ਦੇ ਮਨ 'ਚ ਅੱਤਵਾਦ ਨੂੰ ਲੈ ਕੇ ਕੁਝ ਗਲਤ ਧਾਰਨਾਵਾਂ ਬੈਠੀਆਂ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਤਵਾਦ ਦੇ ਹਰ ਹਮਲੇ ਅਤੇ ਹਰ ਕਾਰਵਾਈ ਦੀ ਇਕ ਸਮਾਨ ਨਿੰਦਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ ਨੂੰ ਉਦੋਂ ਹਰਾ ਸਕਦੇ ਹਨ, ਜਦੋਂ ਅਸੀਂ ਇਸ ਨੂੰ ਥੋੜ੍ਹਾ ਜਿਹਾ ਵੀ ਸਹਿਨ ਨਹੀਂ ਰਕਨ ਦੀ ਇਸ ਸਮਾਨ ਅਤੇ ਇਕਜੁਟ ਦ੍ਰਿਸ਼ਟੀ ਅਪਣਾਵਾਂਗੇ। ਉਨ੍ਹਾਂ ਨੇ ਅੱਤਵਾਦ ਖ਼ਿਲਾਫ਼ ਲੜਾਈ ਸੰਗਠਿਤ ਅਪਰਾਧਾਂ ਖ਼ਿਲਾਫ਼ ਕਾਰਵਾਈ ਨੂੰ ਵੀ ਮਹੱਤਵਪੂਰਨ ਦੱਸਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕੱਟੜਪੰਥੀਆਂ ਦੀ ਮਦਦ ਕਰਨ ਵਾਲਿਆਂ ਲਈ ਕਿਸੇ ਵੀ ਦੇਸ਼ 'ਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਇਸ ਸੰਮੇਲਨ 'ਚ ਦੇਸ਼ਾਂ ਦੇ ਅੰਦਰੂਨੀ ਸੁਰੱਖਿਆ ਮੰਤਰੀ ਅਤੇ ਅਧਿਕਾਰੀ ਸ਼ਾਮਲ ਹੋਏ। ਸੰਮੇਲਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸੰਬੋਧਨ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ